JALANDHAR WEATHER

ਯੂ.ਪੀ. : ‘ਇਕ ਦਿਨ, ਇਕ ਸ਼ਿਫ਼ਟ’ ਦੀ ਜ਼ਿਦ ’ਤੇ ਅੜੇ ਪ੍ਰੀਖਿਆਰਥੀ, ਕਰ ਰਹੇ ਵਿਰੋਧ

ਲਖਨਊ, 11 ਨਵੰਬਰ- ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵਲੋਂ ਪੀ.ਸੀ.ਐਸ. ਅਤੇ ਆਰ.ਓ.-ਏ.ਆਰ.ਓ. ਦੀ ਮੁਢਲੀ ਪ੍ਰੀਖਿਆ ਦੋ ਦਿਨਾਂ ਲਈ ਕਰਵਾਉਣ ਦੇ ਫ਼ੈਸਲੇ ਦਾ ਉਮੀਦਵਾਰ ਵਿਰੋਧ ਕਰ ਰਹੇ ਹਨ। ਅੱਜ ਪ੍ਰਦਰਸ਼ਨ ਦੌਰਾਨ ਮੁਕਾਬਲੇਬਾਜ਼ ਵਿਦਿਆਰਥੀਆਂ ਨੇ ਬੈਰੀਕੇਡ ਤੋੜ ਕੇ ਯੂ.ਪੀ. ਪਬਲਿਕ ਸਰਵਿਸ ਕਮਿਸ਼ਨ ਕੋਲ ਪਹੁੰਚ ਕੀਤੀ। ਅਜਿਹੇ ’ਚ ਪੁਲਿਸ ਨੂੰ ਵੀ ਉਨ੍ਹਾਂ ਨੂੰ ਖਦੇੜਨ ਲਈ ਤਾਕਤ ਦੀ ਵਰਤੋਂ ਕਰਨੀ ਪਈ। ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਯੂ.ਪੀ. ਪਬਲਿਕ ਸਰਵਿਸ ਕਮਿਸ਼ਨ ਨੇ ਹਾਲ ਹੀ ਵਿਚ ਪੀ.ਸੀ.ਐਸ. ਅਤੇ ਆਰ.ਓ.-ਏ.ਆਰ.ਓ. ਦੀਆਂ ਮੁੱਢਲੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇੱਥੋਂ ਹੀ ਇਹ ਸਾਰੀ ਗੜਬੜ ਸ਼ੁਰੂ ਹੋਈ। ਦਰਅਸਲ, ਉਮੀਦਵਾਰ ਨਹੀਂ ਚਾਹੁੰਦੇ ਕਿ ਪ੍ਰੀਖਿਆ ਦੋ ਦਿਨ ਅਤੇ ਇਕ ਤੋਂ ਵੱਧ ਸ਼ਿਫਟ ਵਿਚ ਕਰਵਾਈ ਜਾਵੇ। ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਕਿ ਪ੍ਰੀਖਿਆ ਵਿਚ ਮੁਲਾਂਕਣ ਲਈ ਨਾਰਮਲਾਈਜ਼ੇਸ਼ਨ ਫਾਰਮੂਲੇ ਦੀ ਵਰਤੋਂ ਨਾ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ