ਮੱਧ ਪ੍ਰਦੇਸ਼ : ਪੁਲਿਸ ਨੂੰ ਮਿਲੀ ਇੰਦੌਰ ਹਵਾਈ ਅੱਡੇ ਸਮੇਤ ਭਾਰਤ ਦੇ ਹੋਰ ਹਵਾਈ ਅੱਡਿਆਂ ਨੂੰ ਵੀ ਉਡਾਉਣ ਦੀ ਧਮਕੀ ਭਰੀ ਈਮੇਲ
ਇੰਦੌਰ (ਮੱਧ ਪ੍ਰਦੇਸ਼), 6 ਅਕਤੂਬਰ - ਐਡੀਸ਼ਨਲ ਸੀ.ਪੀ. ਇੰਦੌਰ ਅਮਿਤ ਸਿੰਘ ਦਾ ਕਹਿਣਾ ਹੈ, "ਸਾਨੂੰ ਇਕ ਧਮਕੀ ਭਰੀ ਈਮੇਲ ਮਿਲੀ ਹੈ। ਭੇਜਣ ਵਾਲੇ ਨੇ ਨਾ ਸਿਰਫ਼ ਇੰਦੌਰ ਹਵਾਈ ਅੱਡੇ ਨੂੰ, ਸਗੋਂ ਭਾਰਤ ਦੇ ਹੋਰ ਹਵਾਈ ਅੱਡਿਆਂ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਸੀ। ਸੀ.ਆਈ.ਏ. ਦੇ ਹਵਾਈ ਅੱਡੇ ਦੇ ਸੁਰੱਖਿਆ ਲੋਕਾਂ ਤੋਂ ਮਿਲੀ ਅਰਜ਼ੀ 'ਤੇ ਕਾਰਵਾਈ ਕਰਦਿਆਂ, ਅਸੀਂ ਇਕ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਸਾਡਾ ਮਕਸਦ ਬਹੁਤ ਸਪੱਸ਼ਟ ਹੈ ਕਿ ਅਸੀਂ ਇਸ ਦੀ ਤਹਿ ਤੱਕ ਪਹੁੰਚਾਂਗੇ ਅਸੀਂ ਪੂਰੀ ਤਰ੍ਹਾਂ ਨਾਲ ਜਾਂਚ ਕਰਾਂਗੇ, ਸਾਡੀ ਤਕਨੀਕੀ ਟੀਮ ਇਹ ਪਤਾ ਲਗਾਵੇਗੀ ਕਿ ਅਜਿਹਾ ਕਰਨ ਵਾਲੇ ਲੋਕ ਕੌਣ ਹਨ, ਅਸੀਂ ਲਗਾਤਾਰ ਚੌਕਸ ਹਾਂ ਤੇ ਏਅਰਪੋਰਟ ਅਥਾਰਟੀ ਨਾਲ ਤਾਲਮੇਲ ਵਿਚ ਹਾਂ..."।