JALANDHAR WEATHER

ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ 400 ਤੋਂ ਪਾਰ

ਨਵੀਂ ਦਿੱਲੀ, 9 ਨਵੰਬਰ- ਅੱਜ ਸਵੇਰ ਦਿੱਲੀ ਦੇ ਕਈ ਇਲਾਕੇ ਧੂੰਦ ਦੀ ਲਪੇਟ ’ਚ ਦੇਖੇ ਗਏ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਹਵਾ ਗੁਣਵੱਤਾ ਸੂਚਕ ਅੰਕ 400 ਤੋਂ ਪਾਰ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ 8 ਵਜੇ ਆਨੰਦ ਵਿਹਾਰ ਵਿਚ 393, ਮੁੰਡਕਾ 376, ਬਵਾਨਾ 409, ਅਸ਼ੋਕ ਵਿਹਾਰ 382, ​​ਆਈ.ਟੀ.ਓ. ਵਿਚ 357, ਜਹਾਂਗੀਰਪੁਰੀ ਵਿਚ 389, ਰੋਹਿਣੀ ਵਿਚ 401, ਨਜਫ਼ਗੜ੍ਹ ਵਿਚ 358, ਪੰਜਾਬੀ ਬਾਗ 392, ਸੋਨੀਆ ਵਿਹਾਰ 391, ਦਵਾਰਕਾ ਸੈਕਟਰ 8 ਵਿਚ 360 ਹਵਾ ਗੁਣਵੱਤਾ ਸੂਚਕ ਅੰਕ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਸੋਮਵਾਰ ਤੱਕ ਹਵਾ ਬਹੁਤ ਖਰਾਬ ਸ਼੍ਰੇਣੀ ਵਿਚ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ