ਪੰਚਾਇਤੀ ਚੋਣਾਂ ਦਰਮਿਆਨ ਫਾਈਲਾਂ ਜਮਾ ਕਰਵਾਉਣ ਨੂੰ ਲੈ ਕੇ ਸਥਿਤੀ ਹੋਈ ਬੇਕਾਬੂ
ਸ਼ਹਿਣਾ, (ਬਰਨਾਲਾ), 4 ਅਕਤੂਬਰ (ਸੁਰੇਸ਼ ਗੋਗੀ)- ਪੰਚਾਇਤੀ ਚੋਣਾਂ ਦੇ ਚੱਲਦਿਆਂ ਫ਼ਾਈਲਾਂ ਬਲਾਕ ਦਫ਼ਤਰ ਜਮਾ ਕਰਵਾਉਣ ਨੂੰ ਲੈ ਕੇ ਬਲਾਕ ਦਫ਼ਤਰ ਸ਼ਹਿਣਾ ਵਿਖੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਤੋਂ ਲੋਕ ਲਾਈਨਾਂ ਵਿਚ ਲੱਗੇ ਹੋਏ ਹਨ ਅਤੇ ਪੁਲਿਸ ਵਾਰ-ਵਾਰ ਸਖ਼ਤੀ ਕਰ ਕੇ ਧੱਕਾ ਰੋਕਣ ਦਾ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਵਾਲੀਆਂ ਭਰੀਆਂ ਫਾਈਲਾਂ ਵੀ ਹਲੇ ਤੱਕ ਮੁਕੰਮਲ ਨਹੀਂ ਹੋਈਆਂ, ਜਿਸ ਕਾਰਨ ਅੱਜ ਬਹੁਤ ਜ਼ਿਆਦਾ ਭੀੜ ਹੋ ਗਈ ਅਤੇ ਕਿਸੇ ਵੇਲੇ ਵੀ ਸਥਿਤੀ ਵਿਸਫੋਟਕ ਹੋ ਸਕਦੀ ਹੈ।