ਕਸ਼ਮੀਰ 'ਚ ਅੱਤਵਾਦ ਵੱਧ ਰਿਹਾ ਹੈ - ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ
ਨਵੀਂ ਦਿੱਲੀ, 3 ਨਵੰਬਰ - ਬਡਗਾਮ ਅੱਤਵਾਦੀ ਹਮਲੇ 'ਤੇ ਜੇ.ਕੇ.ਐਨ.ਸੀ. ਮੁਖੀ ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ, ''ਕਸ਼ਮੀਰ 'ਚ ਅੱਤਵਾਦ ਵੱਧ ਰਿਹਾ ਹੈ... ਫਾਰੂਕ ਅਬਦੁੱਲਾ ਨੇ ਸਹੀ ਕਿਹਾ ਹੈ ਕਿ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਸਹੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਹ ਲਸ਼ਕਰ ਦੇ ਲੋਕ ਹਨ ਤਾਂ ਸਬੂਤ ਹੋਣੇ ਚਾਹੀਦੇ ਹਨ ਕਿ ਇਹ ਲਸ਼ਕਰ ਦੇ ਲੋਕ ਹਨ । ਸਿਰਫ ਇਹ ਕਹਿਣਾ ਕਿ ਇਹ ਅੱਤਵਾਦੀ ਸਨ, ਲਸ਼ਕਰ ਨਾਲ ਜੁੜੇ ਹੋਏ ਸਨ ਤੇ ਮਾਰੇ ਗਏ, ਕਾਫੀ ਨਹੀਂ ਹੈ। ਉਨ੍ਹਾਂ ਨੂੰ ਜ਼ਿੰਦਾ ਫੜਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।"