ਮੁੰਬਈ : ਕੀ ਇਜ਼ਰਾਈਲ ਜਾਂ ਲੀਬੀਆ ਦੇਵੇਂਦਰ ਫੜਨਵੀਸ 'ਤੇ ਹਮਲਾ ਕਰਨ ਜਾ ਰਿਹਾ ਹੈ? - ਸੰਜੇ ਰਾਊਤ
ਮੁੰਬਈ, 3 ਨਵੰਬਰ - ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਦਾ ਕਹਿਣਾ ਹੈ ਕਿ "ਇਸ ਰਾਜ ਦੇ ਗ੍ਰਹਿ ਮੰਤਰੀ, ਜੋ ਕਿ ਸਾਬਕਾ ਮੁੱਖ ਮੰਤਰੀ (ਦੇਵੇਂਦਰ ਫੜਨਵੀਸ) ਹਨ, ਨੇ ਅਚਾਨਕ ਆਪਣੀ ਸੁਰੱਖਿਆ ਵਧਾ ਦਿੱਤੀ ਹੈ। ਗ੍ਰਹਿ ਮੰਤਰੀ ਦੂਜਿਆਂ ਨੂੰ ਸੁਰੱਖਿਆ ਦਿੰਦੇ ਹਨ, ਪਰ ਉਨ੍ਹਾਂ ਨੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ। ਅਚਾਨਕ ਅਸੀਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਫੋਰਸ ਵਨ ਦੇ ਕਮਾਂਡੋ ਖੜ੍ਹੇ ਹਨ, ਨਾਗਪੁਰ ਵਿਚ 200 ਕਮਾਂਡੋ ਖੜ੍ਹੇ ਹਨ... ਸਾਡੇ ਗ੍ਰਹਿ ਮੰਤਰੀ ਇੰਨੇ ਡਰੇ ਹੋਏ ਹਨ, ਕੌਣ ਉਨ੍ਹਾਂ 'ਤੇ ਹਮਲਾ ਕਰਨਾ ਚਾਹੁੰਦਾ ਹੈ? ਕੀ ਇਜ਼ਰਾਈਲ ਜਾਂ ਲੀਬੀਆ ਉਨ੍ਹਾਂ 'ਤੇ ਹਮਲਾ ਕਰਨ ਜਾ ਰਿਹਾ ਹੈ?... ਰਸ਼ਮੀ ਸ਼ੁਕਲਾ, ਜੋ ਕਿ ਭਾਜਪਾ ਦੇ ਡੀ.ਜੀ ਹਨ ਨੂੰ ਦੱਸਣਾ ਚਾਹੀਦਾ ਹੈ ਕਿ ਮਾਮਲਾ ਕੀ ਹੈ..."।