ਆਸਟ੍ਰੇਲੀਆ-ਏ ਨੇ ਪਹਿਲੇ ਅਣਅਧਿਕਾਰਤ ਟੈਸਟ ਚ 7 ਵਿਕਟਾਂ ਨਾਲ ਹਰਾਇਆ ਭਾਰਤ-ਏ ਨੂੰ
ਮੈਕੇ (ਆਸਟ੍ਰੇਲੀਆ), 3 ਨਵੰਬਰ - ਕਪਤਾਨ ਨਾਥਨ ਮੈਕਸਵੀਨੀ ਅਤੇ ਬੀਓ ਵੈਬਸਟਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਮੈਕੇ ਵਿਚ ਪਹਿਲੇ ਅਣ-ਅਧਿਕਾਰਤ ਟੈਸਟ ਵਿਚ ਭਾਰਤ-ਏ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ-ਏ ਵਲੋਂ ਮਿਲੇ 225 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ ਨਿਰਧਾਰਤ ਟੀਚਾ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।ਇਸ ਜਿੱਤ ਨਾਲ ਆਸਟ੍ਰੇਲੀਆ ਦੋ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।