ਹਲਕਾ ਭੁਲੱਥ ਦੇ ਚੋਣ ਬੂਥਾਂ 'ਤੇ ਡੀ.ਐਸ.ਪੀ. ਕਰਨੈਲ ਸਿੰਘ ਤੇ ਐਸ.ਐਚ.ਓ. ਹਰਜਿੰਦਰ ਸਿੰਘ ਵਲੋਂ ਲਿਆ ਗਿਆ ਜਾਇਜ਼ਾ
ਭੁਲੱਥ (ਕਪੂਰਥਲਾ) 15 ਅਕਤੂਬਰ (ਮਨਜੀਤ ਸਿੰਘ ਰਤਨ) - ਪੰਚਾਇਤੀ ਚੋਣਾਂ ਦੇ ਚੱਲਦਿਆਂ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਨਜ਼ਰ ਆ ਰਿਹਾ ਹੈ। ਇਸੇ ਤਹਿਤ ਹਲਕਾ ਭੁਲੱਥ ਵਿਚ ਪੁਲਿਸ ਪਾਰਟੀਆਂ ਲਗਾਤਾਰ ਪੋਲਿੰਗ ਬੂਥਾਂ ਦੇ ਨਿਗਰਾਨੀ ਰੱਖ ਰਹੀਆਂ ਹਨ। ਡੀ.ਐਸ.ਪੀ. ਕਰਨੈਲ ਸਿੰਘ ਤੇ ਐਸ.ਐਚ.ਓ. ਹਰਜਿੰਦਰ ਸਿੰਘ ਵਲੋਂ ਵੀ ਵੱਖ-ਵੱਖ ਬੂਥਾਂ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੁਰੱਖਿਆ ਵਜੋਂ ਗੇੜਾ ਰੱਖਿਆ ਜਾ ਰਿਹਾ ਹੈ।