ਸੁਨਿਆਰੇ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ
ਜ਼ੀਰਕਪੁਰ, 14 ਅਕਤੂਬਰ, (ਹੈਪੀ ਪੰਡਵਾਲਾ)- ਇੱਥੋਂ ਦੇ ਪਿੰਡ ਲੋਹਗੜ੍ਹ ’ਚ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇਕ ਸਨਿਆਰੇ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਨਕਾਬਪੋਸ਼ ਲੁਟੇਰਿਆਂ ਨੇ ਦੁਕਾਨ ਮਾਲਕ ਨਾਲ ਕੁੱਟਮਾਰ ਵੀ ਕੀਤੀ ਅਤੇ ਜਾਂਦੇ ਹੋਏ 2 ਫ਼ਾਇਰ ਵੀ ਕਰ ਗਏ। ਵਾਰਦਾਤ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੁਕਾਨ ਮਾਲਕ ਅਨੁਸਾਰ ਲੁਟੇਰਿਆਂ ਨੇ ਕਰੀਬ 10 ਮਿੰਟ ਦੇ ਵਿਚ ਹੀ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਅਨੁਸਾਰ ਉਹ ਜਾਂਦੇ ਸਮੇਂ ਸੋਨੇ, ਚਾਂਦੀ ਦੇ ਗਹਿਣੇ ਵੀ ਲੈ ਗਏ। ਮੌਕੇ ’ਤੇ ਪਹੁੰਚੀ ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।