JALANDHAR WEATHER

ਹਰਿਆਣਾ ਪੁਲਿਸ ਅਕੈਡਮੀ 'ਚ ਹੋਈ ਕਨਵੋਕੇਸ਼ਨ ਪਰੇਡ

ਕਰਨਾਲ, 31 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਪੁਲਿਸ ਅਕੈਡਮੀ, ਮਧੂਬਨ ਵਿਖੇ ਅੱਜ 6 ਉਪ ਪੁਲਿਸ ਕਪਤਾਨ, 17 ਸਬ-ਇੰਸਪੈਕਟਰਾਂ ਅਤੇ 681 ਮਹਿਲਾ ਕਾਂਸਟੇਬਲਾਂ ਲਈ ਕਨਵੋਕੇਸ਼ਨ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਕਨਵੋਕੇਸ਼ਨ ਸਮਾਗਮ ਵਿਚ 704 ਪੁਲਿਸ ਮੁਲਾਜ਼ਮ ਡਿਊਟੀ ਦੀ ਸਹੁੰ ਚੁੱਕ ਕੇ ਹਰਿਆਣਾ ਪੁਲਿਸ ਦੇ ਬੇੜੇ ਵਿਚ ਸ਼ਾਮਿਲ ਹੋਏ। ਕੌਮੀ ਜਾਂਚ ਏਜੰਸੀ ਐਨ.ਆਈ.ਏ. ਦੇ ਡਾਇਰੈਕਟਰ ਜਨਰਲ ਸਦਾਨੰਦ ਵਸੰਤ ਦਾਤੇ ਨੇ ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ