JALANDHAR WEATHER

ਨਵੇਂ ਬੈਚ ਦੇ ਪਟਵਾਰੀ ਜਸਪਿੰਦਰ ਸਿੰਘ ਵਿਰਕ ਬਣੇ ਗੁਰੂਹਰਸਹਾਏ ਪਟਵਾਰ ਯੂਨੀਅਨ ਦੇ ਪ੍ਰਧਾਨ

ਗੁਰੂਹਰਸਹਾਏ, 31 ਅਗਸਤ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਪਟਵਾਰ ਯੂਨੀਅਨ ਦੀ ਹੋਈ ਨਵੀਂ ਚੋਣ ਦੌਰਾਨ ਜਸਪਿੰਦਰ ਸਿੰਘ ਵਿਰਕ ਪਿੰਡ ਚੱਕ ਜਮੀਤ ਸਿੰਘ (ਮਿਸ਼ਰੀਵਾਲਾ) ਨੂੰ ਪਟਵਾਰ ਯੂਨੀਅਨ ਗੁਰੂਹਰਸਹਾਏ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਪਟਵਾਰੀ ਰੁਪਿੰਦਰ ਕੌਰ, ਪ੍ਰੈੱਸ ਸਕੱਤਰ ਗੁਰਸੇਵਕ ਸਿੰਘ, ਨਿਰੰਜਨ ਸਿੰਘ ਜਨਰਲ ਸੈਕਟਰੀ, ਜਸਪ੍ਰੀਤ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਪਟਵਾਰੀ ਕੁਲਬੀਰ ਡੋਗਰਾ ਅਤੇ ਜਸਵਿੰਦਰ ਸਿੰਘ ਨੂੰ ਪਟਵਾਰ ਯੂਨੀਅਨ ਦੀ ਪੰਜਾਬ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਪਟਵਾਰ ਯੂਨੀਅਨ ਗੁਰੂਹਰਸਹਾਏ ਦੀ ਹੋਈ ਚੋਣ 'ਤੇ ਜਸਪਿੰਦਰ ਸਿੰਘ ਵਿਰਕ ਨੂੰ ਪ੍ਰਧਾਨ ਬਣਾਉਣ ਉਤੇ ਸਮੂਹ ਪਟਵਾਰੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਜਸਪਿੰਦਰ ਸਿੰਘ ਵਿਰਕ ਪਟਵਾਰ ਯੂਨੀਅਨ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਹੱਲ ਕਰਵਾਉਣ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਪਟਵਾਰ ਯੂਨੀਅਨ ਦੇ ਨਵੇਂ ਬੈਚ ਦੇ ਪਟਵਾਰੀ ਜਸਪਿੰਦਰ ਸਿੰਘ ਦਾ ਯੂਨੀਅਨ ਪ੍ਰਧਾਨ ਚੁਣੇ ਜਾਣਾ ਸ਼ਲਾਘਾਯੋਗ ਕਦਮ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ