JALANDHAR WEATHER

ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਿੱਲੀ ਦੇ ਇੰਚਾਰਚ ਤੇ ਆਲ ਇੰਡੀਆ ਕਾਂਗਰਸ ਦੇ ਸਕੱਤਰ ਨਿਯੁਕਤ

ਨਵੀਂ ਦਿੱਲੀ, 31 ਅਗਸਤ-ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਆਲ ਇੰਡੀਆ ਕਾਂਗਰਸ ਦਾ ਸਕੱਤਰ ਲਗਾਉਣ ਉਤੇ ਹਾਈਕਮਾਂਡ ਵਲੋਂ ਵਧਾਈਆਂ ਦਿੱਤੀਆਂ ਗਈਆਂ। ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਦਿੱਲੀ ਦਾ ਇੰਚਾਰਜ ਤੇ ਆਲ ਇੰਡੀਆ ਕਾਂਗਰਸ ਦਾ ਸਕੱਤਰ ਬਣਾ ਕੇ ਬਹੁਤ ਜ਼ਿਆਦਾ ਮਾਣ ਸਤਿਕਾਰ ਬਖਸ਼ਿਆ ਹੈ। ਕਾਂਗਰਸ ਪਾਰਟੀ ਦੇ ਸਮੂਹ ਵਰਕਰ ਅਹੁਦੇਦਾਰ ਸਾਹਿਬਾਨ ਹਨ ਤੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸਮੂਹ ਜੰਡਿਆਲਾ ਹਲਕੇ ਨੂੰ ਵਧਾਈਆਂ। ਇਸ ਲਈ ਸਮੂਹ ਟੀਮ ਸਮੇਤ ਸ਼ੁਕਰਾਨਾ ਕਰਨ ਬਾਬਾ ਹੁੰਦਾਲ ਪਹੁੰਚੇ। ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੰਡਿਆਲਾ ਹਲਕੇ ਤੋਂ ਵਿਧਾਇਕ ਰਹੇ ਹਨ ਤੇ ਸਵ. ਸ. ਸਰਦੂਲ ਸਿੰਘ ਕੈਬਨਿਟ ਮੰਤਰੀ ਪੰਜਾਬ ਦੇ ਸਪੁੱਤਰ ਹਨ। ਇਸ ਤੋਂ ਪਹਿਲਾਂ ਡੈਨੀ ਬੰਡਾਲਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ