JALANDHAR WEATHER

ਬਠਿੰਡਾ ਡੱਬਵਾਲੀ ਦੀ ਨੈਸ਼ਨਲ ਹਾਈਵੇ ’ਤੇ ਪਲਟੀ ਪੀ.ਆਰ.ਟੀ.ਸੀ. ਦੀ ਬੱਸ, ਇਕ ਔਰਤ ਦੀ ਮੌਤ

ਸੰਗਤ ਮੰਡੀ, 27 ਅਗਸਤ (ਦੀਪਕ ਸ਼ਰਮਾ)- ਬਠਿੰਡਾ ਡੱਬਵਾਲੀ ਦੇ ਨੈਸ਼ਨਲ ਹਾਈਵੇ ’ਤੇ ਪਿੰਡ ਪਥਰਾਲਾ ਕੋਲ ਇਕ ਪੀ.ਆਰ.ਟੀ.ਸੀ. ਦੀ ਬੱਸ ਪਲਟ ਗਈ। ਬੱਸ ਪਲਟਣ ਦਾ ਮੁੱਖ ਕਾਰਨ ਬੱਸ ਦਾ ਸੰਤੁਲਨ ਵਿਗੜਨਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਡੱਬਵਾਲੀ ਤੋਂ ਬਠਿੰਡਾ ਜਾ ਰਹੀ ਸੀ ਤਾਂ ਜਦ ਪਿੰਡ ਪਥਰਾਲਾ ਕੋਲ ਪਹੁੰਚੀ ਤਾਂ ਇਸ ਦਾ ਸੰਤੁਲਨ ਵਿਗੜ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਇਕ ਔਰਤ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਅਤੇ ਤਿੰਨ ਚਾਰ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਮੌਕੇ ’ਤੇ ਸੰਗਤ ਸਹਾਰਾ ਦੇ ਵਰਕਰਾਂ ਨੇ ਮੌਕੇ ’ਤੇ ਪੁੱਜ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ