JALANDHAR WEATHER

ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹੋਇਆ ਐਲਾਨ

ਬੈਂਗਲੁਰੂ, 27 ਅਗਸਤ- ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਅੱਜ ਟੀਮ ਦਾ ਐਲਾਨ ਕੀਤਾ। ਹਰਮਨਪ੍ਰੀਤ ਕੌਰ ਟੀਮ ਦੀ ਅਗਵਾਈ ਕਰੇਗੀ। ਜਦਕਿ ਸਮ੍ਰਿਤੀ ਮੰਧਾਨਾ ਟੀਮ ਦੀ ਉਪ ਕਪਤਾਨ ਹੋਵੇਗੀ। ਮਹਿਲਾ ਚੋਣ ਕਮੇਟੀ ਨੇ 15 ਮੈਂਬਰੀ ਟੀਮ ਦੀ ਚੋਣ ਕੀਤੀ। ਮਹਿਲਾ ਟੀ-20 ਵਿਸ਼ਵ ਕੱਪ ਇਸ ਸਾਲ ਸੰਯੁਕਤ ਅਰਬ ਅਮੀਰਾਤ ’ਚ ਹੋਵੇਗਾ। ਟੂਰਨਾਮੈਂਟ ਦਾ ਇਹ ਨੌਵਾਂ ਐਡੀਸ਼ਨ 3 ਤੋਂ 20 ਅਕਤੂਬਰ ਤੱਕ ਦੁਬਈ ਅਤੇ ਸ਼ਾਰਜਾਹ ਵਿਚ ਖੇਡਿਆ ਜਾਵੇਗਾ। ਭਾਰਤ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ 4 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ