JALANDHAR WEATHER

ਡਾਕਟਰ ਜਬਰ ਜਨਾਹ ਮਾਮਲਾ: ਵਿਦਿਆਰਥੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ

ਕੋਲਕਾਤਾ, 27 ਅਗਸਤ- ਆਰ.ਜੀ. ਕਰ ਮੈਡੀਕਲ ਕਾਲਜ ਵਿਚ 8-9 ਅਗਸਤ ਨੂੰ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ ਤੇ ਕਤਲ ਦੇ ਵਿਰੋਧ ਵਿਚ ਵਿਦਿਆਰਥੀ ਅਤੇ ਮਜ਼ਦੂਰ ਸੰਗਠਨ ਵਲੋਂ ਨਬੰਨਾ ਵੱਲ ਰੈਲੀ ਕੀਤੀ ਜਾ ਹੈ। ਨਬੰਨਾ ਪੱਛਮੀ ਬੰਗਾਲ ਸਰਕਾਰ ਦਾ ਸਕੱਤਰੇਤ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਰੇ ਮੰਤਰੀ ਅਤੇ ਅਧਿਕਾਰੀ ਬੈਠਦੇ ਹਨ। ਪੱਛਮੀ ਬੰਗਾਲ ਸਟੂਡੈਂਟ ਸੁਸਾਇਟੀ ਅਤੇ ਸੰਗਰਾਮੀ ਯੁਵਾ ਮੰਚ ਨਬੰਨਾ ਅਭਿਜਾਨ ਨੇ ਰੈਲੀ ਰਾਹੀਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੁਪਹਿਰ ਕਰੀਬ 1 ਵਜੇ ਹਾਵੜਾ ਦੇ ਨਾਲ ਲੱਗਦੇ ਸੰਤਰਾਗਾਚੀ ਵਿਚ ਪੁਲਿਸ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ’ਤੇ ਲਾਠੀ ਚਾਰਜ ਕੀਤਾ। ਹਿੰਸਾ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਰੈਲੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੂੰ ਨਬੰਨਾ ਜਾਣ ਤੋਂ ਰੋਕਣ ਲਈ 7 ਰੂਟਾਂ ’ਤੇ ਤਿੰਨ ਪਰਤਾਂ ’ਚ 6 ਹਜ਼ਾਰ ਦੀ ਫੋਰਸ ਤਾਇਨਾਤ ਹੈ। 19 ਪੁਆਇੰਟਾਂ ’ਤੇ ਬੈਰੀਕੇਡਿੰਗ ਅਤੇ 21 ਪੁਆਇੰਟਾਂ ’ਤੇ ਡੀ.ਸੀ.ਪੀਜ਼ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਪੁਲਿਸ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਖਦੇੜਨ ਲਈ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਪ੍ਰਸ਼ਾਸਨ ਨੇ ਹਾਵੜਾ ਤੋਂ ਕੋਲਕਾਤਾ ਨੂੰ ਜੋੜਨ ਵਾਲੇ ਹਾਵੜਾ ਪੁਲ ਨੂੰ ਬੰਦ ਕਰ ਦਿੱਤਾ ਹੈ। ਨਿਗਰਾਨੀ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਬੀ.ਐਨ.ਐਸ. ਦੀ ਧਾਰਾ 163 (ਸੀ.ਆਰ.ਪੀ.ਸੀ. ਦੀ ਧਾਰਾ 144) ਰਾਜ ਸਕੱਤਰੇਤ ਨਬੰਨਾ ਨੇੜੇ ਲਗਾਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ