JALANDHAR WEATHER

ਭਾਰਤ ਤੇ ਸਿੰਗਾਪੁਰ ਵਿਚਾਲੇ ਹੋਈ ਦੂਜੀ ਗੋਲਮੇਜ਼ ਕਾਨਫ਼ਰੰਸ

ਨਵੀਂ ਦਿੱਲੀ, 27 ਅਗਸਤ- ਭਾਰਤ ਅਤੇ ਸਿੰਗਾਪੁਰ ਦੇ ਸੀਨੀਅਰ ਮੰਤਰੀਆਂ ਵਿਚਕਾਰ ਅੱਜ ਦੂਜੀ ਗੋਲਮੇਜ਼ ਕਾਨਫ਼ਰੰਸ ਹੋਈ। ਮੰਤਰੀਆਂ ਦੀ ਗੋਲਮੇਜ਼ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਸਿੰਗਾਪੁਰ ਫੇਰੀ ਬਾਰੇ ਵੀ ਚਰਚਾ ਹੋਈ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਬਹੁਤ ਵਧੀਆ ਗੱਲਬਾਤ ਕੀਤੀ ਅਤੇ ਇਸ ਚਰਚਾ ਵਿਚ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਕਿਵੇਂ ਦੋਵੇਂ ਦੇਸ਼ ਡਿਜ਼ੀਟਲ, ਹੁਨਰ ਵਿਕਾਸ, ਸਿਹਤ ਸੇਵਾਵਾਂ, ਸੰਪਰਕ ਅਤੇ ਉੱਨਤ ਨਿਰਮਾਣ ਦੇ ਖ਼ੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਵਧਾ ਸਕਦੇ ਹਨ। ਭਾਰਤ ਅਤੇ ਸਿੰਗਾਪੁਰ ਵਿਚਾਰ ਇਹ ਦੂਜਾ ਮੰਤਰੀ ਪੱਧਰ ਦਾ ਗੋਲਮੇਜ ਸੰਮੇਲਨ ਹੈ। ਪਹਿਲੀ ਵਾਰ ਸਾਲ 2022 ਵਿਚ ਇਸ ਦਾ ਆਯੋਜਨ ਕੀਤਾ ਗਿਆ ਸੀ, ਉਦੋਂ ਸਿੰਗਾਪੁਰ ਦੇ ਤਤਕਾਲੀ ਉਪ ਪ੍ਰਧਾਨਮੰਤਰੀ ਲਾਰੇਂਸ ਵੋਂਗ ਨੇ ਭਾਰਤ ਦਾ ਦੌਰਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ