JALANDHAR WEATHER

ਚੋਰੀ ਦੇ ਸਾਮਾਨ ਸਮੇਤ 5 ਕਬਾੜੀਏ ਕਾਬੂ

ਸ੍ਰੀ ਮੁਕਤਸਰ ਸਾਹਿਬ, 26 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅੰਤਰਰਾਜੀ ਕਬਾੜ ਦਾ ਕੰਮ ਕਰਨ ਵਾਲੇ 5 ਮੈਂਬਰਾਂ ਨੂੰ ਚੋਰੀ ਦੇ ਸੱਤ ਮੋਬਾਈਲ ਟਾਵਰਾਂ ਦੇ ਆਰ. ਆਰ. ਯੂਨਿਟ ਅਤੇ 40 ਕਿਲੋ ਫੋਨਾਂ ਦੀਆਂ ਸਕਰੀਨਾਂ ਅਤੇ ਪਾਰਟਸ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਬਾੜੀਏ ਹੁਣ ਤੱਕ ਕਰੀਬ ਚੋਰੀ ਦਾ ਇਕ ਕਰੋੜ ਦਾ ਸਾਮਾਨ ਖਰੀਦ ਕੇ ਦਿੱਲੀ ਵੇਚ ਚੁੱਕੇ ਹਨ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਉਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਪੰਜ ਵਿਅਕਤੀ ਬਠਿੰਡਾ ਵਿਖੇ ਰਹਿੰਦੇ ਹਨ ਅਤੇ ਪ੍ਰਵਾਸੀ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ