JALANDHAR WEATHER

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਥਾਂਦੇਵਾਲਾ ਦੇ ਵਿਦਿਆਰਥੀ ਦੇ ਕਤਲ ਦੀ ਸੁਲਝਾਈ ਗੁੱਥੀ

ਸ੍ਰੀ ਮੁਕਤਸਰ ਸਾਹਿਬ, 26 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਥਾਂਦੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮੰਗਤ ਸਿੰਘ ਉਮਰ 19 ਸਾਲ ਪੁੱਤਰ ਬੰਸਾ ਸਿੰਘ ਦੇ ਕਤਲ ਦੀ ਗੁੱਥੀ 12 ਘੰਟਿਆਂ ਅੰਦਰ ਸੁਲਝਾ ਲਈ ਹੈ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਜਿਨ੍ਹਾਂ ਵਿਚ ਇਕ ਨਾਬਾਲਿਗ, ਦੂਜਾ ਦਲੀਪ ਸਿੰਘ ਉਰਫ ਦੀਪੂ ਅਤੇ ਤੀਜਾ ਜੱਗਨਾਮ ਸਿੰਘ ਉਰਫ ਜੱਗ ਪਿੰਡ ਥਾਂਦੇਵਾਲਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਕਿ ਮ੍ਰਿਤਕ ਮੰਗਤ ਸਿੰਘ ਨਾਬਾਲਿਗ ਲੜਕੇ ਦੀ ਭੈਣ ਉਤੇ ਮਾੜੀ ਨਜ਼ਰ ਰੱਖਦਾ ਸੀ। ਇਹ ਸਾਰੇ ਦੋਸਤ ਸਨ ਅਤੇ ਇਨ੍ਹਾਂ ਨੇ ਇਸ ਰੰਜਿਸ਼ ਦੀ ਵਜ੍ਹਾ ਨਾਲ ਪਾਰਟੀ ਦੇ ਬਹਾਨੇ ਮੰਗਤ ਸਿੰਘ ਨੂੰ ਬੁਲਾਇਆ ਅਤੇ ਸਿਰ ਵਿਚ ਰਾਡ ਮਾਰ ਕੇ ਕਤਲ ਕਰਨ ਮਗਰੋਂ ਸਬੂਤ ਮਿਟਾਉਣ ਦੇ ਮਕਸਦ ਨਾਲ ਲਾਸ਼ ਅਤੇ ਮੋਟਰਸਾਈਕਲ ਰਾਜਸਥਾਨ ਨਹਿਰ ਵਿਚ ਸੁੱਟ ਦਿੱਤਾ। ਮ੍ਰਿਤਕ ਦੀ ਲਾਸ਼ ਅਤੇ ਕਤਲ ਵਿਚ ਵਰਤੀ ਗਈ ਲੋਹੇ ਦੀ ਰਾਡ, ਜਿਸ ਦੇ ਅੱਗੇ ਸਾਈਕਲ ਚੇਨ ਦੀ ਗਰਾਰੀ ਲੱਗੀ ਸੀ, ਬਰਾਮਦ ਕਰ ਲਏ ਹਨ ਜਦਕਿ ਮੋਟਰਸਾਈਕਲ ਦੀ ਭਾਲ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ