JALANDHAR WEATHER

ਕੇਂਦਰ ਨੇ ਲੱਦਾਖ ਲਈ 5 ਨਵੇਂ ਜ਼ਿਲ੍ਹਿਆਂ ਦਾ ਕੀਤਾ ਐਲਾਨ

ਨਵੀਂ ਦਿੱਲੀ, 26 ਅਗਸਤ-ਕੇਂਦਰ ਨੇ ਲੱਦਾਖ ਲਈ 5 ਨਵੇਂ ਜ਼ਿਲ੍ਹਿਆਂ ਦਾ ਐਲਾਨ ਕੀਤਾ ਹੈ। ਲੱਦਾਖ ਭਾਜਪਾ ਦੇ ਪ੍ਰਧਾਨ ਫੂਨਚੋਕ ਸਟੈਨਜਿਨ ਦਾ ਕਹਿਣਾ ਹੈ ਕਿ ਮੈਂ ਲੱਦਾਖ ਦੀ ਇਸ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਪੀ.ਐਮ. ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਫੈਸਲਾ ਸਾਬਤ ਕਰਦਾ ਹੈ ਕਿ ਬੀਜੇਪੀ ਹੀ ਇਕ ਅਜਿਹੀ ਪਾਰਟੀ ਹੈ ਜੋ ਲੱਦਾਖ 'ਤੇ ਧਿਆਨ ਕੇਂਦਰਿਤ ਕਰਦੀ ਹੈ। ਸਰਹੱਦੀ ਪਿੰਡਾਂ ਵਿਚ ਅੱਜ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਹੈ। ਸਥਾਨਕ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਹੁਣ ਉਨ੍ਹਾਂ ਦੇ ਨੇੜੇ ਜ਼ਿਲ੍ਹਾ ਹੈੱਡ ਕੁਆਰਟਰ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ