JALANDHAR WEATHER

ਯੂ.ਪੀ.ਆਈ.ਵਾਂਗ ਹੀ ਯੂ.ਐਲ.ਆਈ. ਬਦਲੇਗਾ ਕਰਜ਼ਿਆ ਦੀ ਪ੍ਰਣਾਈ- ਆਰ.ਬੀ.ਆਈ. ਗਵਰਨਰ

ਬੈਂਗਲੁਰੂ, 26 ਅਗਸਤ- ਭਾਰਤੀ ਰਿਜ਼ਰਵ ਬੈਂਕ ਦਾ ਯੂਨੀਫਾਈਡ ਲੈਂਡਿੰਗ ਇੰਟਰਫੇਸ, ਜੋ ਕਿ ਕੇਂਦਰੀ ਬੈਂਕ ਦੁਆਰਾ ਆਸਾਨ ਉਧਾਰ ਦੇਣ ਦੀ ਸਹੂਲਤ ਲਈ ਵਿਕਸਤ ਕੀਤਾ ਜਾ ਰਿਹਾ ਹੈ, ਆਪਣੇ ਆਖ਼ਰੀ ਪੜਾਅ ਵਿਚ ਹੈ ਅਤੇ ਜਲਦੀ ਹੀ ਦੇਸ਼ ਭਰ ਵਿਚ ਲਾਂਚ ਕੀਤਾ ਜਾਵੇਗਾ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੀ ਇਸ ਤਕਨੀਕ ਦਾ ਉਦੇਸ਼ ਕਰਜ਼ਿਆਂ ਦੇ ਮੁਲਾਂਕਣ ਵਿਚ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਹੈ ਤੇ ਨਾਲ ਹੀ, ਇਸ ਦੀ ਵਰਤੋਂ ਦਾ ਉਦੇਸ਼ ਪੇਂਡੂ ਖੇਤਰਾਂ ਵਿਚ ਛੋਟੇ ਕਰਜ਼ਦਾਰਾਂ ਲਈ ਤਕਨੀਕੀ ਰੁਕਾਵਟਾਂ ਨੂੰ ਦੂਰ ਕਰਨਾ ਹੈ। ਆਰ.ਬੀ.ਆਈ. ਦੇ ਗਵਰਨਰ ਨੇ ਕਿਹਾ ਕਿ ਆਰ.ਬੀ.ਆਈ. ਨੇ ਪਿਛਲੇ ਸਾਲ ਇਕ ਟੈਕਨਾਲੋਜੀ ਪਲੇਟਫਾਰਮ ਲਾਂਚ ਕੀਤਾ ਸੀ ਤਾਂ ਜੋ ਫਰਕ ਰਹਿਤ ਉਧਾਰ ਦੇਣ ਨੂੰ ਸਮਰੱਥ ਬਣਾਇਆ ਜਾ ਸਕੇ। ਇਸ ਪਹਿਲਕਦਮੀ ਨੂੰ ਕੇਂਦਰੀ ਬੈਂਕ ਦੁਆਰਾ ਯੂਨੀਫਾਈਡ ਲੈਂਡਿੰਗ ਇੰਟਰਫੇਸ ਨਾਮ ਦਿੱਤਾ ਗਿਆ ਹੈ ਅਤੇ ਇਸ ਨੂੰ ਸਮੇਂ ਸਿਰ ਲਾਂਚ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ