JALANDHAR WEATHER

ਐਨ.ਆਰ.ਆਈ. ’ਤੇ ਹਮਲਾ ਕਰਨ ਵਾਲੇ ਗਿ੍ਫ਼ਤਾਰ

ਹੁਸ਼ਿਆਰਪੁਰ, 26 ਅਗਸਤ- ਇਥੋਂ ਦੇ ਬੇਹੱਦ ਭੀੜ ਭਾੜ ਵਾਲੇ ਗਊਸ਼ਾਲਾ ਬਾਜ਼ਾਰ ’ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖ਼ਬਰ ਤੋਂ ਬਾਅਦ ਸਾਰਾ ਬਾਜ਼ਾਰ ਹੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਅਤੇ ਪੁਲਿਸ ਵਲੋਂ ਕਾਫ਼ੀ ਜਦੋ ਜਹਿਦ ਤੋਂ ਬਾਅਦ ਇਕ ਸਕੂਲ ਨੇੜੇ ਸਥਿਤ ਧਰਮਸ਼ਾਲਾ ਦੇ ਅੰਦਰੋਂ 3 ਗੈਂਗਸਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦੀ ਪਿੱਛਾ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਦਾ ਸੰਬੰਧ ਐਨ.ਆਰ.ਆਈ. ਨੂੰ ਗੋਲੀਆਂ ਮਾਰਨ ਦੇ ਮਾਮਲੇ ਨਾਲ ਵੀ ਹੈ। ਹਾਲਾਂਕਿ ਪੁਲਿਸ ਵਲੋਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ