JALANDHAR WEATHER

ਕਾਂਗਰਸ ਪਾਰਟੀ ਹੁਣ ਦਿਸ਼ਾਹੀਣ ਹੋ ​​ਚੁੱਕੀ ਹੈ -ਪੁਸ਼ਕਰ ਸਿੰਘ ਧਾਮੀ

ਚਮੋਲੀ ,7 ਜੁਲਾਈ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਰਗਾਮ, ਜੋਸ਼ੀਮਠ ਤੇ ਚਮੋਲੀ ਵਿਖੇ ਵਿਧਾਨ ਸਭਾ ਉਪ ਚੋਣ ਵਿਚ ਭਾਜਪਾ ਉਮੀਦਵਾਰ ਰਾਜੇਂਦਰ ਭੰਡਾਰੀ ਦੇ ਸਮਰਥਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਦਿਸ਼ਾਹੀਣ ਹੋ ​​ਚੁੱਕੀ ਹੈ ਅਤੇ ਵਿਕਾਸ ਤੋਂ ਕੋਹਾਂ ਦੂਰ ਹੈ। ਰਾਜਿੰਦਰ ਭੰਡਾਰੀ ਨੇ ਵਿਕਾਸ ਨੂੰ ਚੁਣਿਆ ਹੈ। ਉਹ ਵਿਕਾਸ ਨੂੰ ਅੱਗੇ ਲਿਜਾਣ ਲਈ ਭਾਜਪਾ 'ਚ ਸ਼ਾਮਿਲ ਹੋਏ ਹਨ, ਹੁਣ ਉਹ ਇਸ ਖੇਤਰ ਨੂੰ ਵਿਕਾਸ ਦੇ ਰਾਹ 'ਤੇ ਲੈ ਕੇ ਜਾਣਗੇ। ਸੂਬਾ ਸਰਕਾਰ ਵੀ ਕਈ ਅਹਿਮ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਉੱਤਰਾਖੰਡ ਸਰਕਾਰ ਨੇ ਸਭ ਤੋਂ ਪਹਿਲਾਂ ਯੂ.ਸੀ.ਸੀ. ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਕਾਰਨ ਹੁਣ ਪ੍ਰੀਖਿਆਵਾਂ ਮੁਕੰਮਲ ਹੋ ਰਹੀਆਂ ਹਨ ਤੇ ਸਰਕਾਰੀ ਨੌਕਰੀਆਂ ਵਿਚ ਪਾਰਦਰਸ਼ਤਾ ਆਏਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ