JALANDHAR WEATHER

ਕਈ ਦਿਨਾਂ ਤੋਂ ਲਾਪਤਾ ਸਰਕਾਰੀ ਬੱਸ ਦੇ ਕੰਡਕਟਰ ਦੀ ਲਾਸ਼ ਨਹਿਰ ਵਿਚੋਂ ਮਿਲੀ

ਭਵਾਨੀਗੜ੍ਹ, 7 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਬਾਲਦ ਕਲ੍ਹਾਂ ਦਾ ਇਕ ਨੌਜਵਾਨ ਜੋ ਬਠਿੰਡਾ ਡਿਪੂ ਪੀ.ਆਰ.ਟੀ.ਸੀ. ਦੇ ਕੰਡਕਟਰ ਦੀ ਨਹਿਰ ਵਿਚੋਂ ਭੇਦ ਭਰੇ ਹਾਲਾਤ ਵਿਚ ਲਾਸ਼ ਮਿਲਣ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਪਰਮਜੀਤ ਸਿੰਘ ਦੇ ਭਰਾ ਗੁਰਚਰਨ ਸਿੰਘ ਪੁੱਤਰ ਹਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਕਈ ਦਿਨ ਪਹਿਲਾਂ ਡਿਊਟੀ ’ਤੇ ਜਾਣ ਲਈ ਘਰੋਂ ਤਿਆਰ ਹੋ ਕੇ ਗਿਆ, ਪਰ ਡਿਊਟੀ ’ਤੇ ਨਾ ਪਹੁੰਚਿਆਂ ਤਾਂ ਪਰਿਵਾਰ ਵਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ, ਜਿਸ ਦੌਰਾਨ ਅੱਜ ਉਸ ਦੀ ਲਾਸ਼ ਸੂਲਰ ਘਰਾਟ ਨੇੜੇ ਨੀਲੋਵਾਲ ਨਹਿਰ ਵਿਚੋਂ ਮਿਲੀ । ਉਸ ਦਾ ਪੈਸਿਆਂ ਵਾਲਾ ਬੈਗ ਲੰਘੇ ਦਿਨੀ ਬਾਲਦ ਕੈਂਚੀਆਂ ਨੇੜਿਉਂ ਮਿਲਿਆ। ਉਸ ਨੇ ਦੱਸਿਆ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਥਾਣਾ ਮੁਖੀ ਗੁਰਨਾਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸੰਗਰੂਰ ਭੇਜ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ