JALANDHAR WEATHER

ਭਾਜਪਾ ਪੂਰੇ ਦੇਸ਼ 'ਚ ਇਤਿਹਾਸਕ ਝੰਡਾ ਲਹਿਰਾਏਗੀ - ਸਿੰਧੀਆ

ਨਵੀਂ ਦਿੱਲੀ, 2 ਜੂਨ - ਐਗਜ਼ਿਟ ਪੋਲ 'ਤੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕਿਹਾ, 'ਸਾਡਾ ਹਮੇਸ਼ਾ ਇਹ ਮੰਨਣਾ ਹੈ ਕਿ ਪੂਰੇ ਭਾਰਤ ਲਈ ਪ੍ਰਧਾਨ ਮੰਤਰੀ ਦੀ ਗਤੀਸ਼ੀਲ ਅਤੇ ਕੁਸ਼ਲ ਅਗਵਾਈ 'ਚ ਭਾਰਤ ਨੇ ਪਿਛਲੇ ਸਮੇਂ 'ਚ ਪੂਰਬ ਤੋਂ ਪੱਛਮ ਤੱਕ ਵਿਸ਼ਵ ਪੱਧਰ 'ਤੇ ਤਰੱਕੀ ਕੀਤੀ ਹੈ। ਅੱਜ 10 ਸਾਲ ਹੋ ਗਏ ਹਨ, ਜੇਕਰ ਦੇਸ਼ ਦੀ ਜਨਤਾ ਨੂੰ ਇਕ ਵਿਅਕਤੀ 'ਤੇ ਭਰੋਸਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹੈ। ਅੱਜ ਅਸੀਂ ਐਗਜ਼ਿਟ ਪੋਲ ;ਤੇ ਉਸ ਭਰੋਸੇ ਦਾ ਮੁਲਾਂਕਣ ਦੇਖਿਆ ਹੈ, ਪਰ ਫਿਰ ਵੀ ਸਾਨੂੰ 4 ਤਾਰੀਖ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਭਾਜਪਾ ਪੂਰੇ ਦੇਸ਼ ਵਿੱਚ ਇਤਿਹਾਸਕ ਝੰਡਾ ਲਹਿਰਾਏਗੀ। ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ, "ਜਿਨ੍ਹਾਂ ਦਾ ਕੋਈ ਏਜੰਡਾ ਨਹੀਂ, ਕੋਈ ਤਾਲਮੇਲ ਨਹੀਂ, ਕੋਈ ਸਿਧਾਂਤ ਨਹੀਂ, ਉਹ ਸਾਰੇ ਇਕ ਵਿਅਕਤੀ ਦੇ ਖ਼ਿਲਾਫ਼ ਇਕੱਠੇ ਹੋ ਗਏ ਹਨ, ਪਰ ਉਸ ਇਕ ਵਿਅਕਤੀ ਯਾਨੀ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੀ 140 ਕਰੋੜ ਜਨਤਾ ਉਨ੍ਹਾਂ ਦੇ ਨਾਲ ਹੈ।" 'ਇੰਡੀਆ' ਗੱਠਜੋੜ ਦੀ ਸਥਿਤੀ ਮੁੰਗੇਰੀ ਲਾਲ ਦੇ ਸੁਪਨੇ ਵਰਗੀ ਹੋ ਗਈ। ਇਹ ਕੋਈ ਗੱਠਜੋੜ ਨਹੀਂ ਹੈ, ਇਹ ਇੱਕ ਸੰਘ ਹੈ ਜੋ ਦੇਸ਼ ਨੂੰ ਧੋਖਾ ਦੇਣ ਲਈ ਇਕੱਠੇ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ