JALANDHAR WEATHER

ਮੋਟਰਸਾਈਕਲ ਖੰਭੇ ਨਾਲ ਟਕਰਾਉਣ ਨਾਲ ਇਕ ਦੀ ਮੌਤ, ਦੂਸਰਾ ਜ਼ਖ਼ਮੀ

ਕੋਟਫ਼ਤੂਹੀ, 2 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ ਦੇ ਖੂਹੀ ਵਾਲੇ ਬੱਸ ਅੱਡੇ ਤੋਂ ਥੋੜਾ ਅੱਗੇ ਇਕ ਮੋਟਰਸਾਈਕਲ ਸੜਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਨਾਲ ਚਾਲਕ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਤੇ ਉਸ ਦੇ ਪਿਤਾ ਦੀ ਮੌਕੇ 'ਤੇ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਜਮਾਲਪੁਰ ਫਗਵਾੜਾ ਆਪਣੇ ਮੋਟਰਸਾਈਕਲ ਉੱਪਰ ਮਾਹਿਲਪੁਰ ਸਾਈਡ ਤੋਂ ਫਗਵਾੜੇ ਵੱਲ ਨੂੰ ਜਾ ਰਹੇ ਸਨ, ਜਦੋਂ ਉਹ ਮਾਹਿਲਪੁਰ-ਬਹਿਰਾਮ ਮੁੱਖ ਮਾਰਗ 'ਤੇ ਖੂਹੀ ਵਾਲੇ ਬੱਸ ਅੱਡੇ ਤੋਂ ਥੋੜਾ ਅੱਗੇ ਪਹੁੰਚੇ ਤਾਂ ਇਕ ਬਿਜਲੀ ਦੇ ਖੰਭੇ ਨਾਲ ਬੁਰੀ ਤਰ੍ਹਾਂ ਟਕਰਾ ਗਿਆ ਜਿਹੇ 65 ਸਾਲ ਪਿਤਾ ਅਮਰਜੀਤ ਸਿੰਘ ਪੁੱਤਰ ਜਗਤ ਰਾਮ ਦੇ ਸਿਰ 'ਤੇ ਸੱਟ ਲੱਗਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ