JALANDHAR WEATHER

ਚੋਣ ਸਰਵੇਖਣਾਂ ਵਿਚ ਤੀਜੀ ਵਾਰ ਸਰਕਾਰ ਬਨਣ ਦੀ ਸੰਭਾਵਨਾ ਨਾਲ ਭਾਜਪਾ ਆਗੂ ਹੋਏ ਬਾਗੋ ਬਾਗ

 ਸੰਗਰੂਰ, 2 ਜੂਨ (ਧੀਰਜ ਪਸ਼ੋਰੀਆ )-ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਵੱਖ ਵੱਖ ਏਜੰਸੀਆਂ ਦੇ ਆਏ ਚੋਣ ਸਰਵੇਖਣਾਂ ਵਿੱਚ ਅੈਨ.ਡੀ.ਏ ਨੂੰ 350 ਤੋਂ ਵੱਧ ਅਤੇ ਭਾਜਪਾ ਨੂੰ 300 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਨਾਲ ਸੰਗਰੂਰ ਦੇ ਭਾਜਪਾ ਆਗੂਆਂ ਦੇ ਚਿਹਰੇ ਖਿੜੇ ਹੋਏ ਹਨ। ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਦਾ ਕਹਿਣਾ ਕਿ ਚੋਣ ਸਰਵੇਖਣ ਤੋਂ ਸਾਫ ਹੈ ਕਿ ਦੇਸ਼ ਵਾਸੀਆਂ ਨੇ ਅਪਣਾ ਫਤਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਦੇ ਦਿੱਤਾ ਹੈ । ਸੀਨੀਅਰ ਆਗੂ ਸਰਜੀਵਨ ਜਿੰਦਲ ਦਾ ਕਹਿਣਾ ਹੈ ਕਿ ਸਾਫ ਹੋ ਗਿਆ ਹੈ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਜਿੰਦਲ ਨੇ ਹੋਰ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ ।ਅੈਡਵੋਕੇਟ ਲਲਿਤ ਗਰਗ ਅਤੇ ਸੁਨੀਲ ਗੋਇਲ ਡਿੰਪਲ ਦਾ ਕਹਿਣਾ ਕਿ 4 ਜੂਨ ਦੇ ਨਤੀਜੇ ਜੋ ਦੇਸ਼ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਾਉਣਗੇ ਤੇ ਨਾਲ ਹੀ ਦੇਸ਼ ਤਾਂ ਹੋਰ ਮਜਬੂਤ ਹੋਵੇਗਾ ਹੀ ਬਲਕਿ ਭਾਰਤ ਵਿਸ਼ਵ ਦੀ ਤੀਜੀ ਮਹਾਂਸ਼ਕਤੀ ਬਨਣ ਵੱਲ ਅੱਗੇ ਵਧੇਗਾ । ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਭਾਜਪਾ ਵਾਸਤੇ 2027 ਦਾ ਰਾਹ ਪੱਧਰਾ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ