JALANDHAR WEATHER

ਪਿੰਡ ਭੰਡਾਲ ਬੂਟਾ ਦੇ ਵਿਅਕਤੀ ਦਾ ਮਨੀਲਾ ਵਿਚ ਕਤਲ

ਜੰਡਿਆਲਾ ਮੰਜਕੀ,2 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪਿੰਡ ਭੰਡਾਲ ਬੂਟਾ ਦੇ ਜਗਦੀਸ਼ ਸਿੰਘ ਚੌਹਾਨ ਉਰਫ ਦੀਸ਼ਾ ਪੁੱਤਰ ਹਰੀ ਸਿੰਘ ਚੌਹਾਨ ਜੋ ਇੰਡੀਆ ਰਹਿੰਦੇ ਪਰਿਵਾਰ ਦੇ ਵਧੀਆ ਪਾਲਣ ਪੋਸ਼ਣ ਲਈ ਕਾਫ਼ੀ ਸਾਲਾਂ ਤੋਂ ਮਨੀਲਾ ਰਹਿ ਰਿਹਾ ਸੀ, ਉਸ ਦੀ ਮੌਤ ਦਾ ਦੁਖਦਾਈ ਸਮਾਚਾਰ ਹੈ। ਉਕਤ ਦੁਖਦ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਇੰਡੀਆ ਆਉਣਾ ਜਾਣਾ ਰਹਿੰਦਾ ਸੀ ਤੇ ਅਜੇ ਲੱਗਭਗ ਦੋ ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲਕੇ ਗਿਆ ਸੀ। ਮਨੀਲਾ ਵਿਚ ਵਧੀਆ ਕੰਮ ਕਾਰ ਕਰਦੇ ਜਗਦੀਸ਼ ਸਿੰਘ ਚੌਹਾਨ ਦਾ ਕਤਲ ਤੋਂ ਬਾਅਦ ਉਸ ਦੀ ਲਾਸ਼ ਸਮੁੰਦਰ ਦੇ ਕਿਨਾਰਿਓ ਸੱਤ ਦਿਨਾਂ ਬਾਅਦ ਮਿਲੀ ਅਤੇ ਉਸਦਾ ਬਾਈਕ ਜੰਗਲ ਵਿਚ ਸੁੱਟ ਦਿੱਤਾ ਗਿਆ। ਪਰਿਵਾਰ ਨੂੰ ਉਸ ਦੀ ਮੌਤ ਦਾ ਸਮਾਚਾਰ ਕੱਲ ਦੇਰ ਰਾਤ ਮਿਲੀ। ਤਿੰਨ ਲੜਕੀਆਂ ਦੇ ਪਿਓ ਜਗਦੀਸ਼ ਸਿੰਘ ਚੌਹਾਨ ਦਾ ਸੰਸਕਾਰ ਉਸਦੇ ਇੰਗਲੈਂਡ ਰਹਿੰਦੇ ਭਰਾ ਵਲੋਂ ਮਨੀਲਾ ਪੁੱਜਣ ਤੇ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ