ਜੋਗਿੰਦਰ ਸਿੰਘ ਉਗਰਾਹਾਂ ਨੂੰ ਸਦਮਾ,ਵੱਡੇ ਭਰਾ ਦਾ ਦਿਹਾਂਤ
ਸੁਨਾਮ ਊਧਮ ਸਿੰਘ ਵਾਲਾ,7 ਮਈ (ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ ਸੀ.ਪੀ.ਆਈ ਦੇ ਉੱਘੇ ਆਗੂ ਕਾ ਮਹਿੰਦਰ ਸਿੰਘ ਉਗਰਾਹਾਂ ਸਦੀਵੀ ਵਿਛੋੜਾ ਦੇ ਗਏ ।ਇਸ ਮੌਕੇ ਤੇ ਸੀ.ਪੀ.ਆਈ ਜ਼ਿਲ੍ਹਾ ਆਗੂ ਕਾ ਵਰਿੰਦਰ ਕੌਸਿਕ ਅਤੇ ਹੋਰਾ ਆਗੂਆ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾ ਮਹਿੰਦਰ ਸਿੰਘ ਉਗਰਾਹਾਂ ਨੇ ਆਪਣੇ ਜੀਵਨ ਦੇ 50 ਸਾਲ ਦਾ ਸਮਾਂ ਸੀ.ਪੀ.ਆਈ ਦੇ ਲੇਖੇ ਲਗਾ ਕੇ ਕਿਸਾਨਾਂ ਮਜ਼ਦੂਰਾ ਦੀ ਸੇਵਾ ਕੀਤੀ ਹੈ। ਅਸੀਂ ਬੜੇ ਖੁਸ਼ਨਸੀਬ ਹਾਂ ਜੋ ਅਸੀਂ ਜਿਹੇ ਦੇਸ਼ ਭਗਤਾ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਵਲੋਂ ਪਿੰਡ ਉਗਰਾਹਾਂ ਦੇ ਵਿਕਾਸ ਅਤੇ ਵਿੱਦਿਆ ਦੇ ਖ਼ੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ।