JALANDHAR WEATHER

ਦੋਹਰੀ ਲਾਈਨ ਦੇ ਬਨਣ ਨਾਲ ਰੇਲਵੇ ਦੇ ਯਾਤਰੀਆਂ ਨੂੰ ਸਹੂਲਤ ਮਿਲੇਗੀ-ਕਮਿਸਨਰ ਦੇਸ਼ਵਾਲ

ਤਪਾ ਮੰਡੀ, 7 ਮਈ(ਵਿਜੇ ਸ਼ਰਮਾ)-ਤਪਾ,ਰਾਮਪੁਰਾ ਲਹਿਰਾ ਮੁਹੱਬਤ ਅਤੇ ਹੰਡਿਆਇਆ ਤੇ ਘੁੰਨਸ ,ਜੇਠੂਕੇ ਦੀ ਦੋਹਰੀ ਲਾਈਨ ਦਾ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਜਿਸ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਕੰਮ ਦਾ ਜਾਇਜਾ ਲੈਣ ਲਈ ਦਿਨੇਸ਼ ਚੰਦ ਦੇਸ਼ਵਾਲ ਕਮਿਸ਼ਨਰ ਰੇਲਵੇ ਸੇਫਟੀ ਦਿੱਲੀ ਵਲੋਂ ਮੋਟਰ ਟਰਾਲੀ ਰਾਹੀਂ ਆਪਣੇ ਪੂਰੇ ਅਮਲੇ ਨਾਲ ਤਪਾ ਰੇਲਵੇ ਸਟੇਸ਼ਨ ਤੇ ਪਹੁੰਚਕੇ ਸਾਰੇ ਟੈਕਨੀਕਲ ਪੁਆਇੰਟ ਚੈਂਕ ਕਰਨ ਤੋਂ ਬਾਅਦ ਸਟੇਸਨ ਮਾਸਟਰ ਰੂਮ,ਬੈਟਰੀ ਰੂਮ ਆਦਿ ਦਾ ਵੀ ਜਾਇਜ਼ਾ ਕਰਕੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੋਹਰੀ ਲਾਈਨ ਦੇ ਬਨਣ ਨਾਲ ਰੇਲਵੇ ਦੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ ।ਇਸ ਮੋਕੇ ਰੇਲਵੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ