JALANDHAR WEATHER

ਪਿੰਡ ਮੇਵਾ ਮਿਆਣੀ ਵਿਖੇ ਕਿਸਾਨ ਦਾ ਤੇਜ਼ ਹਥਿਆਰਾਂ ਨਾਲ ਕਤਲ- ਖੂਨ ਨਾਲ ਲੱਥ-ਪੱਥ ਮਿਲੀ ਲਾਸ਼

ਦਸੂਹਾ, 5 ਮਈ (ਭੁੱਲਰ)-ਅੱਜ ਪਿੰਡ ਮੇਵਾ ਮਿਆਣੀ ਵਿਖੇ ਇਕ ਕਿਸਾਨ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧ ਸਿੰਘ ਅੱਜ ਸਵੇਰੇ ਆਪਣੇ ਖੇਤਾਂ ਵਿਚ ਕੰਮ ਕਰਨ ਗਿਆ। ਜਿੱਥੇ ਉਸ ਦਾ ਅਣਪਛਾਤਿਆਂ ਵਲੋਂ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪਿੰਡ ਦਾ ਇਕ ਵਿਅਕਤੀ ਨਿਰਮਲ ਸਿੰਘ ਜੋ ਇਸ ਪਾਸਿਓ ਲੰਘ ਰਿਹਾ ਸੀ ਉਸ ਨੇ ਜੋਧ ਸਿੰਘ ਦੀ ਲਾਸ਼ ਨੂੰ ਖੂਨ ਨਾਲ ਲੱਥ-ਪੱਥ ਦੇਖਿਆ ਤੇ ਤੁਰੰਤ ਉਸਦੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ। ਮ੍ਰਿਤਕ ਦੇ ਮੂੰਹ ਤੇ ਤੇਜ਼ ਹਥਿਆਰਾਂ ਦੇ ਡੂੰਘੇ ਜਖ਼ਮ ਸਨ ਇਸ ਤੋਂ ਇਲਾਵਾ ਸਰੀਰ ਦੇ ਹੋਰ ਭਾਗਾਂ ਤੇ ਵੀ ਡੂੰਘੇ ਜਖ਼ਮ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਚ.ਓ ਦਸੂਹਾ ਹਰਪ੍ਰੇਮ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ 'ਤੇ ਉਨਾਂ ਘਟਨਾ ਦਾ ਜਾਇਜ਼ਾ ਲਿਆ ਅਤੇ ਇਸ ਕਤਲ ਸੰਬੰਧੀ ਜਾਣਕਾਰੀ ਇਕੱਤਰ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ