ਭਾਰਤੀ ਤੱਟ ਰੱਖਿਅਕ ਸਟੇਸ਼ਨ ਮੰਡਪਮ ਵਲੋਂ 97 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ
ਚੇਨਈ, 5 ਮਈ - ਭਾਰਤੀ ਤੱਟ ਰੱਖਿਅਕ ਸਟੇਸ਼ਨ ਮੰਡਪਮ ਨੇ ਪਾਲਕ ਸਟ੍ਰੇਟ ਵਿਚ ਉੱਤਰੀ ਵੇਦਲਾਈ ਸਮੁੰਦਰੀ ਕਿਨਾਰੇ ਤੋਂ 97 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ ਕੀਤੇ ਹਨ। ਭਾਰਤੀ ਤੱਟ ਰੱਖਿਅਕ ਅਧਿਕਾਰੀ ਅਨੁਸਾਰ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਸੁਰੱਖਿਅਤ ਕੀਤੀਆਂ ਗਈਆਂ ਇਹ ਕੀਮਤੀ ਪ੍ਰਜਾਤੀਆਂ ਨੂੰ ਸੰਭਾਲ ਦੇ ਯਤਨਾਂ ਲਈ ਤਾਮਿਲਨਾਡੂ ਜੰਗਲਾਤ ਵਿਭਾਗ ਨੂੰ ਸੌਂਪਿਆ ਗਿਆ ਸੀ।