ਇੰਦÏਰ 'ਚ ਬਿ੍ਕਸ ਦੀ ਮੀਟਿੰਗ ਸ਼ੁਰੂ, ਖੁਰਾਕ ਸੁਰੱਖਿਆ, ਖੇਤੀਬਾੜੀ ਤੇ ਕਿਸਾਨ ਭਲਾਈ 'ਤੇ ਹੋਵੇਗੀ ਚਰਚਾ
ਇੰਦÏਰ, 9 ਜੂਨ (ਏਜੰਸੀ)-ਮੰਗਲਵਾਰ ਨੂੰ ਇੰਦÏਰ 'ਚ ਬਿ੍ਕਸ ਮੈਂਬਰ ਦੇਸ਼ਾਂ ਦੀ ਪੰਜ ਦਿਨਾ ਮੀਟਿੰਗ ਸ਼ੁਰੂ ਹੋਈ, ਜਿਸ 'ਚ ਖੁਰਾਕ ਸੁਰੱਖਿਆ, ਜਲਵਾਯੂ-ਅਨੁਕੂਲ ਸਮਾਰਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਰਗੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਖੇਤੀਬਾੜੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੁਰਾਕ ਸੁਰੱਖਿਆ, ਖੇਤੀਬਾੜੀ 'ਤੇ ਜਲਵਾਯੂ ਤਬਦੀਲੀ ਦਾ ਪ੍ਰਭਾਵ ਅਤੇ ਖੇਤਰ 'ਚ ਸਹਿਯੋਗ ਵਧਾਉਣ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ | ਪਹਿਲੇ ਦÏਰ 'ਚ ਬਿ੍ਕਸ ਮੈਂਬਰ ਦੇਸ਼ਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਅੰਤਰਰਾਸ਼ਟਰੀ ਸਹਿਯੋਗ) ਅਜੀਤ ਕੁਮਾਰ ਸਾਹੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ 'ਚ ਬਿ੍ਕਸ ਦੇਸ਼ਾਂ ਦੇ ਖੇਤੀਬਾੜੀ ਖੇਤਰ 'ਚ ਸਾਂਝੇ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਸਹਿਯੋਗ ਵਧਾਇਆ ਜਾ ਸਕੇ ਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਂਝੇ ਤÏਰ 'ਤੇ ਹੱਲ ਕੀਤਾ ਜਾ ਸਕੇ | ਇਨ੍ਹਾਂ 'ਚ ਖੇਤੀਬਾੜੀ 'ਤੇ ਜਲਵਾਯੂ ਤਬਦੀਲੀ ਦਾ ਪ੍ਰਭਾਵ ਅਤੇ ਖੇਤੀਬਾੜੀ ਖੇਤਰ ਲਈ ਵਿੱਤ ਵਰਗੇ ਮੁੱਦੇ ਸ਼ਾਮਿਲ ਹਨ | ਸਾਹੂ ਅਨੁਸਾਰ ਖੇਤੀਬਾੜੀ ਕਾਰਜ ਸਮੂਹ ਦੇ ਚਾਰ ਸੈਸ਼ਨਾਂ 'ਚ ਲਗਭਗ ਅੱਠ ਮੀਟਿੰਗਾਂ ਹੋਈਆਂ ਸਨ, ਅਤੇ ਪੰਜਵਾਂ ਸੈਸ਼ਨ, ਜੋ ਇੰਦÏਰ 'ਚ ਸ਼ੁਰੂ ਹੋਇਆ ਸੀ, ਵਿਅਕਤੀਗਤ ਤÏਰ 'ਤੇ ਕੀਤਾ ਜਾ ਰਿਹਾ ਹੈ | ਭਾਰਤ ਦੀ ਬਿ੍ਕਸ ਪ੍ਰਧਾਨਗੀ ਹੇਠ ਕਰਵਾਈ ਇਸ ਕਾਨਫ਼ਰੰਸ ਦੇ ਹਿੱਸੇ ਵਜੋਂ, ਖੇਤੀਬਾੜੀ ਕਾਰਜ ਸਮੂਹ 11 ਜੂਨ ਤੱਕ ਮੈਂਬਰ ਦੇਸ਼ਾਂ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰੇਗਾ | ਸੰਯੁਕਤ ਸਕੱਤਰ ਨੇ ਕਿਹਾ ਕਿ ਬਿ੍ਕਸ ਤੇ ਇਸਦੇ ਭਾਈਵਾਲ ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ 12 ਤੇ 13 ਜੂਨ ਨੂੰ ਹੋਵੇਗੀ | ਬਿ੍ਕਸ ਅੰਤਰ-ਸਰਕਾਰੀ ਸੰਗਠਨ ਹੈ, ਜਿਸ 'ਚ 11 ਪ੍ਰਮੁੱਖ ਉੱਭਰ ਰਹੀਆਂ ਅਰਥਵਿਵਸਥਾਵਾਂ ਸ਼ਾਮਿਲ ਹਨ ਜਿਵੇਂ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ |
;
;
;
;
;
;
;
;
;