JALANDHAR WEATHER

ਕੇਂਦਰ ਵਲੋਂ ਵੀਬੀ-ਜੀ ਰਾਮ ਜੀ ਅਧੀਨ 95,692 ਕਰੋੜ ਰੁਪਏ ਦੀ ਅੰਤਰਿਮ ਵੰਡ ਦਾ ਐਲਾਨ

ਨਵੀਂ ਦਿੱਲੀ, 9 ਜੂਨ (ਪੀ.ਟੀ.ਆਈ.) ਕੇਂਦਰ ਨੇ ਮੰਗਲਵਾਰ ਨੂੰ ਇੱਕ ਸੁਚਾਰੂ ਤਬਦੀਲੀ ਲਈ ਨਵੀਂ ਸ਼ੁਰੂ ਕੀਤੀ ਗਈ ਵੀਬੀ-ਜੀ ਰਾਮ ਜੀ ਯੋਜਨਾ ਤਹਿਤ 95,692 ਕਰੋੜ ਰੁਪਏ ਦੀ ਅੰਤਰਿਮ ਵੰਡ ਦਾ ਐਲਾਨ ਕੀਤਾ¢ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸੇ ਵੀ ਰਾਜ ਨੂੰ ਫੰਡਿੰਗ ਵਿੱਚ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢ਸੂਬਿਆਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ ਕਿ ਅੰਤਰਿਮ ਵੰਡ ਇਸ ਲਈ ਕੀਤੀ ਗਈ ਹੈ ਕਿਉਂਕਿ ਨਵੀਂ ਯੋਜਨਾ ਦੇ ਖਰੜੇ ਦੇ ਨਿਯਮਾਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਸੀ ਅਤੇ ਇਹ ਯਕੀਨੀ ਬਣਾਉਣ ਲਈ ਕਿ 30 ਜੂਨ ਤੋਂ ਬਾਅਦ ਪੇਂਡੂ ਰੁਜ਼ਗਾਰ ਅਤੇ ਵਿਕਾਸ ਸਰਗਰਮੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ¢ਉਨ੍ਹਾਂ ਕਿਹਾ, 'ਅਸੀਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਤੋਂ 'ਵਿਕਾਸ ਭਾਰਤ-ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ)' (ਵੀਬੀ-ਜੀ ਰਾਮ ਜੀ) ਵੱਲ ਵਧ ਰਹੇ ਹਾਂ, ਬਿਨਾਂ ਮਜ਼ਦੂਰਾਂ ਨੂੰ ਕੋਈ ਅਸੁਵਿਧਾ ਪਹੁੰਚਾਏ | ਕੰਮ ਮਿਲਣ ਵਿੱਚ ਇੱਕ ਦਿਨ ਦਾ ਵੀ ਅੰਤਰ ਨਹੀਂ ਹੋਵੇਗਾ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ