JALANDHAR WEATHER

ਈ.ਡੀ. ਵਲੋਂ ਪਿਨਾਰਾਈ ਵਿਜਯਨ ਦੀ ਬੇਟੀ ਨੂੰ ਸੰਮਨ

ਕੋਚੀ, 9 ਜੂਨ (ਪੀ.ਟੀ.ਆਈ.)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਬੇਟੀ ਵੀਨਾ ਟੀ ਅਤੇ ਰੇਤ ਮਾਈਨਿੰਗ ਕੰਪਨੀ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ (ਸੀ. ਐੱਮ. ਆਰ. ਐੱਲ.) ਦੇ ਅਧਿਕਾਰੀਆਂ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਨਾ ਨੂੰ 12 ਜੂਨ ਨੂੰ ਇੱਥੇ ਕੇਂਦਰੀ ਏਜੰਸੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਸਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਦਰਜ ਕੀਤਾ ਜਾਵੇਗਾ¢ਅਧਿਕਾਰੀਆਂ ਨੇ ਕਿਹਾ ਕਿ ਸੀ.ਐੱਮ.ਆਰ.ਐੱਲ. ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀਧਰਨ ਕਾਰਥਾ ਅਤੇ ਕੰਪਨੀ ਦੇ ਹੋਰ ਅਧਿਕਾਰੀ ਇਸ ਹਫ਼ਤੇ ਤੋਂ ਸ਼ੁਰੂ ਹੋਣ ਵਾਲੀਆਂ ਵੱਖ-ਵੱਖ ਤਰੀਕਾਂ 'ਤੇ ਪੁੱਛਗਿੱਛ ਲਈ ਸੰਮਨ ਕੀਤੇ ਗਏ 9 ਲੋਕਾਂ ਵਿੱਚ ਸ਼ਾਮਲ ਹਨ¢ਇਹ ਜਾਂਚ ਸੀ.ਐੱਮ.ਆਰ.ਐੱਲ. ਦੇ ਵਿੱਤੀ ਲੈਣ-ਦੇਣ ਵਿੱਚ ਕਥਿਤ ਬੇਨਿਯਮੀਆਂ ਅਤੇ ਵੀਨਾ ਦੀ ਹੁਣ ਬੰਦ ਹੋ ਚੁੱਕੀ ਕੰਪਨੀ, ਐਕਸਾਲੋਜਿਕ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨਾਲ ਇਸ ਦੇ ਸਬੰਧਾਂ ਨਾਲ ਸਬੰਧਤ ਹੈ।ਈ.ਡੀ. ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਕਿ ਸੀ.ਐੱਮ.ਆਰ.ਐੱਲ. ਨੇ 'ਆਈ.ਟੀਯ ਸਲਾਹਕਾਰ ਸੇਵਾਵਾਂ' ਦੇ ਨਾਂਅ 'ਤੇ ਐਕਸਾਲੋਜਿਕ ਸਲਿਊਸ਼ਨਜ਼ ਨੂੰ 2.78 ਕਰੋੜ ਰੁਪਏ ਦੀ ਧੋਖਾਧੜੀ ਨਾਲ ਅਦਾਇਗੀ ਕੀਤੀ¢ਅਧਿਕਾਰੀਆਂ ਨੇ ਕਿਹਾ ਕਿ ਕਾਰਥਾ ਦੁਆਰਾ ਚਲਾਈ ਜਾ ਰਹੀ ਇੱਕ ਹੋਰ ਕੰਪਨੀ, ਐਂਪੌਰ ਇੰਡੀਆ ਕੈਪੀਟਲ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਨੇ ਵੀ ਐਕਸਾਲੋਜਿਕ ਸਲਿਊਸ਼ਨਜ਼ ਨੂੰ 50 ਲੱਖ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ, ਹਾਲਾਂਕਿ ਕੰਪਨੀ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਿੱਚ ਅਸਮਰੱਥ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ