JALANDHAR WEATHER

ਈਰਾਨ ਨਾਲ ਸ਼ਾਂਤੀ ਸਮਝੌਤਾ 2-3 ਦਿਨਾਂ 'ਚ -ਟਰੰਪ

ਵਾਸ਼ਿੰਗਟਨ, 9 ਜੂਨ (ਯੂ.ਐਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਤਹਿਰਾਨ ਸ਼ਾਂਤੀ ਸਮਝੌਤੇ ਲਈ ਗੱਲਬਾਤ ਦੇ ਆਖਰੀ ਪੜਾਅ 'ਤੇ ਹਨ ਅਤੇ ਇਸ 'ਤੇ ਦੋ ਜਾਂ ਤਿੰਨ ਦਿਨਾਂ 'ਚ ਦਸਤਖ਼ਤ ਕੀਤੇ ਜਾ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਵਿਆਪਕ ਸਮਝੌਤਾ ਈਰਾਨ ਨੂੰ ਕਿਸੇ ਵੀ ਰੂਪ 'ਚ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕੇਗਾ, ਨਾਲ ਇਹ ਵੀ ਕਿਹਾ ਕਿ ਇਹ ਸਮਝੌਤਾ ਤੁਰੰਤ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹ ਦੇਵੇਗਾ। ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਨੇਤਨਯਾਹੂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ। ਟਰੰਪ ਮੁਤਾਬਕ ਜੇਕਰ ਇਜ਼ਰਾਈਲੀ ਆਗੂ ਨੇ ਦੁਬਾਰਾ ਈਰਾਨ ਨਾਲ ਜੰਗ ਛੇੜੀ ਤਾਂ ਉਨ੍ਹਾਂ ਨੂੰ ਅਮਰੀਕਾ ਦਾ ਸਾਥ ਨਹੀਂ ਮਿਲੇਗਾ ਅਤੇ ਉਹ ਇਕੱਲੇ ਰਹਿ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ