ਓਪਰੇਸ਼ਨ ਬਲੂ ਸਟਾਰ ਕਾਲਾ ਦਿਨ, ਫੌਜੀ ਕਾਰਵਾਈ ਅਬਦਾਲੀ ਦੇ ਹਮਲੇ ਵਰਗੀ-ਗਿਰੀਸ਼ ਮਹਾਜਨ
ਮੁੰਬਈ, 9 ਜੂਨ (ਪੀ.ਟੀ.ਆਈ.)-ਭਾਜਪਾ ਦੇ ਸੀਨੀਅਰ ਆਗੂ ਤੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਓਪਰੇਸ਼ਨ ਬਲੂ ਸਟਾਰ ਨੂੰ 'ਕਾਲਾ ਦਿਨ' ਕਹਿ ਕੇ ਅਤੇ ਓਪਰੇਸ਼ਨ ਵਿੱਚ ਮਾਰੇ ਗਏ ਲੋਕਾਂ ਨੂੰ 'ਸ਼ਹੀਦ' ਕਹਿ ਕੇ ਵਿਵਾਦ ਛੇੜ ਦਿੱਤਾ ਹੈ¢ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵੀ ਆਲੋਚਨਾ ਕੀਤੀ।ਉਨ੍ਹਾਂ ਨੇ ਫੌਜੀ ਕਾਰਵਾਈ ਦੀ ਤੁਲਨਾ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਹਮਲੇ ਨਾਲ ਵੀ ਕੀਤੀ।ਮਹਾਜਨ ਪਿਛਲੇ ਸਨਿਚਰਵਾਰ ਨੂੰ ਅੰਮਿ੍ਤਸਰ ਜ਼ਿਲ੍ਹੇ ਦੇ ਦਮਦਮੀ ਟਕਸਾਲ ਹੈੱਡਕੁਆਰਟਰ ਵਿਖੇ ਓਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਕਿਸੇ ਰਾਜ ਸਰਕਾਰ ਦੀ ਪਹਿਲੇ ਪ੍ਰਤੀਨਿਧੀ ਬਣੇ¢ਅੰਮਿ੍ਤਸਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਓਪਰੇਸ਼ਨ ਬਲੂ ਸਟਾਰ ਸਾਡੇ ਲਈ ਇੱਕ ਕਾਲਾ ਦਿਨ ਹੈ¢ ਸਾਡੇ ਭੈਣ-ਭਰਾ ਸ਼ਹੀਦ ਹੋਏ ਅਤੇ ਮਾਰੇ ਗਏ ਸਨ¢' ਓਪਰੇਸ਼ਨ ਬਲੂ ਸਟਾਰ ਨੂੰ ਸਿੱਖ ਭਾਈਚਾਰੇ ਦੇ ਪਵਿੱਤਰ ਅਸਥਾਨ 'ਤੇ 'ਫÏਜੀ ਹਮਲਾ' ਦੱਸਦਿਆਂ, ਮਹਾਜਨ ਨੇ ਦੋਸ਼ ਲਗਾਇਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜ਼ਬਰਦਸਤੀ ਪੰਜਾਬ ਅਤੇ ਪਵਿੱਤਰ ਕੰਪਲੈਕਸ ਵਿੱਚ ਫÏਜ ਭੇਜੀ ਸੀ।ਉਨ੍ਹਾਂ ਕਿਹਾ, 'ਇਹ ਸਾਡੇ ਪਵਿੱਤਰ ਅਸਥਾਨ 'ਤੇ ਇੱਕ ਫÏਜੀ ਹਮਲਾ ਸੀ।
;
;
;
;
;
;
;
;
;