ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆ ਨੇ ਮੌਜੂਦਾ ਸਰਪੰਚ ਉੱਪਰ ਚਲਾਈਆਂ ਗੋਲੀਆਂ
ਫ਼ਤਿਹਗੜ੍ਹ ਚੂੜੀਆਂ, 9 ਜੂਨ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਇਕ ਨੂੰ ਜਖ਼ਮੀ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਮੌਜੂਦਾ ਸਰਪੰਚ ਗੁਰਬਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਆਪਣੇ ਪਿੰਡੋਂ ਬਾਹਰ ਫਿਰਨੀ ਉੱਪਰ ਆਪਣੀ ਕਾਰ ਉੱਪਰ ਜਾ ਰਿਹਾ ਸੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜੋ ਕਿਸੇ ਨੂੰ ਗੁਰਵਿੰਦਰ ਸਿੰਘ ਬਾਰੇ ਪੁੱਛ ਰਹੇ ਸੀ ਕਿ ਉਸ ਨੂੰ ਮਿਲਣਾ ਹੈ ਡੱਬਾ ਦੇਣਾ ਹੈ।
ਇਨੇ ਨੂੰ ਅਚਾਨਕ ਅੱਗੋਂ ਸਰਪੰਚ ਗੁਰਬਿੰਦਰ ਸਿੰਘ ਆਉਂਦਾ ਦੇਖਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਇਕਦਮ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਲੱਤ ਅਤੇ ਪੱਟ ਤੇ ਲੱਗੀਆਂ, ਅਤੇ ਹਮਲਾਵਰ ਉਥੋਂ ਮੋਟਰਸਾਈਕਲ ਉੱਪਰ ਫ਼ਰਾਰ ਹੋ ਗਏ। ਪਤਾ ਲੱਗਣ ਤੇ ਪਰਿਵਾਰਿਕ ਮੈਂਬਰਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਜਿੱਥੋਂ ਡਾਕਟਰਾਂ ਨੇ ਰੈਫ਼ਰ ਕਰਕੇ ਅੰਮ੍ਰਿਤਸਰ ਲਈ ਭੇਜ ਦਿੱਤਾ ਹੈ।
;
;
;
;
;
;
;
;