ਬੀਬਾ ਪਰਮਿੰਦਰ ਕੌਰ ਬਰਾੜ ਬਣੇ ਅਕਾਲੀ ਦਲ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ
ਲੌਂਗੋਵਾਲ, 9 ਜੂਨ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਵਲੋਂ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਵੱਖੋ-ਵੱਖ ਵਿਧਾਨ ਸਭਾ ਹਲਕਿਆਂ ਵਿਚ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਤਹਿਤ ਲੌਂਗੋਵਾਲ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੀਬਾ ਪਰਮਿੰਦਰ ਕੌਰ ਬਰਾੜ ਨੂੰ ਸੁਨਾਮ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਬਹੁਤ ਹੀ ਮਿਹਨਤੀ ਅਤੇ ਦ੍ਰਿੜ ਇਰਾਦੇ ਨਾਲ ਕੰਮ ਕਰਨ ਵਾਲੇ ਬੀਬਾ ਪਰਮਿੰਦਰ ਕੌਰ ਬਰਾੜ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਹਰਗੋਬਿੰਦ ਕੌਰ ਨੇ ਇਸਤਰੀ ਵਿੰਗ ਦਾ ਬਤੌਰ ਹਲਕਾ ਪ੍ਰਧਾਨ ਨਿਯੁਕਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ।
ਉਨ੍ਹਾਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸਿਫਾਰਿਸ਼ ਨੂੰ ਮੰਨਦੇ ਹੋਏ ਬੀਬੀ ਪਰਮਿੰਦਰ ਕੌਰ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਉਹ ਇਸ ਉਹਦੇ ਤੇ ਰਹਿੰਦੇ ਹੋਏ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ। ਬੀਬਾ ਬਰਾੜ ਨੂੰ ਪ੍ਰਧਾਨ ਬਣਾਏ ਜਾਣ ਦਾ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਜਗਸੀਰ ਸਿੰਘ ਗਾਂਧੀ ਸਾਬਕਾ ਐੱਮ. ਸੀ., ਯੂਥ ਆਗੂ ਕਮਲ ਬਰਾੜ, ਸੰਨੋ ਦੇਵੀ ਐੱਮ. ਸੀ. ਨੇ ਸਵਾਗਤ ਕੀਤਾ ਹੈ।
;
;
;
;
;
;
;
;
;