ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਵਿਚੋਂ ਫਰਾਰ ਹੋਇਆ ਹਵਾਲਾਤੀ
ਫ਼ਰੀਦਕੋਟ, 9 ਜੂਨ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚੋਂ ਅੱਜ ਇਕ ਇਲਾਜ ਅਧੀਨ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਹਵਾਲਾਤੀ ਸਥਾਨਕ ਮਾਡਰਨ ਕੇਂਦਰੀ ਜੇਲ੍ਹ ਵਿਚ ਇਕ ਲੁੱਟਮਾਰ ਦੇ ਮੁਕੱਦਮੇ ’ਚ ਨਜ਼ਰਬੰਦ ਸੀ ਅਤੇ ਬਿਮਾਰ ਹੋਣ ’ਤੇ ਜੇਲ੍ਹ ਗਾਰਦ ਵਲੋਂ ਹਸਪਤਾਲ ਦਾਖ਼ਲ ਕਰਾਵਇਆ ਗਿਆ ਸੀ।
ਪ੍ਰਾਪਤ ਸੂਚਨਾ ਅਨੁਸਾਰ, ਹਵਾਲਾਤੀ ਅਰਮਾਨਦੀਪ ਸਿੰਘ ਪੁਲਿਸ ਵਲੋਂ ਲੁੱਟਮਾਰ ਦੇ ਇਕ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀ ਅਦਾਲਤੀ ਹਿਰਾਸਤ ਦੇ ਚਲਦੇ ਹੋਏ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿਚ ਨਜ਼ਰਬੰਦ ਸੀ ਤੇ ਬਿਮਾਰ ਹੋਣ ’ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਵਿਚ ਦਾਖਲ ਕਰਵਾਇਆ ਗਿਆ ਅਤੇ ਉਹ ਜੇਲ੍ਹ ਗਾਰਦ ਦੀ ਟੀਮ ਨੂੰ ਚਕਮਾ ਦੇ ਕੇ ਹਸਪਤਾਲ ਚੋਂ ਫ਼ਰਾਰ ਹੋ ਗਿਆ।
;
;
;
;
;
;
;
;