ਬਠਿੰਡਾ ਝੀਲ ਵਿਚ ਇਕ ਵਿਅਕਤੀ ਨੇ ਮਾਰੀ ਛਾਲ
ਬਠਿੰਡਾ, 9 ਜੂਨ- ਬਠਿੰਡਾ ਝੀਲ ਵਿਚ ਇਕ ਵਿਅਕਤੀ ਵਲੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸਮਾਜ ਸੇਵੀ ਸੰਸਥਾ ਵਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਜਾਣਕਾਰੀ ਦਿੰਦੇ ਹੋਏ ਸਹਾਰਾ ਕਲੱਬ ਦੇ ਵਰਕਰਾਂ ਨੇ ਦੱਸਿਆ ਕਿ ਬਠਿੰਡਾ ਦੀ ਝੀਲ ਨੰਬਰ ਇਕ ਵਿਚ ਕਿਸੇ ਵਿਅਕਤੀ ਵਲੋਂ ਛਾਲ ਮਾਰ ਦਿੱਤੀ ਗਈ ਹੈ । ਤਾਂ ਸਾਡੀ ਟੀਮ ਨੇ ਤੁਰੰਤ ਜਾ ਕੇ ਉਸ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ।
ਡਾਕਟਰਾਂ ਨੇ ਜਾਂਚ ਤੋਂ ਬਾਅਦ, ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰ ਹਲੇ ਤੱਕ ਉਸ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ । ਮਿਰਤਕ ਦੀ ਉਮਰ ਤਕਰੀਬਨ 40-45 ਸਾਲ ਜਾਪ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਸਾਡੇ ਕੋਲ ਸਹਾਰਾ ਕਲੱਬ ਵਲੋਂ ਇਕ ਵਿਅਕਤੀ ਨੂੰ ਲਿਆਂਦਾ ਗਿਆ ਹੈ। ਜਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸ ਨੇ ਝੀਲ ਵਿਚ ਛਾਲ ਮਾਰ ਦਿੱਤੀ ਸੀ । ਪਰ ਜਦੋਂ ਤੱਕ ਸਾਡੇ ਕੋਲ ਲੈ ਕੇ ਆਏ ਹਨ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
;
;
;
;
;
;
;
;