JALANDHAR WEATHER

ਖੜੇ ਟਿੱਪਰ ਨਾਲ ਟਕਰਾਈ ਗੱਡੀ, ਬਜ਼ੁਰਗ ਔਰਤ ਦੀ ਮੌਤ, ਤਿੰਨ ਜ਼ਖਮੀ

ਮਾਹਿਲਪੁਰ (ਹੁਸ਼ਿਆਰਪੁਰ), 9 ਜੂਨ (ਰਜਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਕਰੀਬ 3.00 ਵਜੇ ਮਾਹਿਲਪੁਰ-ਹੁਸ਼ਿਆਰਪੁਰ ਰੋਡ ਪਿੰਡ ਹੰਦੋਵਾਲ ਕੋਲ ਕੀਰਤਪੁਰ ਸਾਹਿਬ ਤੋਂ ਅਸਤ ਤਾਰ ਕੇ ਵਾਪਸ ਆ ਕੇ ਚਾਰ ਵਿਅਕਤੀ ਦੀ ਬਰੀਜ਼ਾ ਗੱਡੀ ਬੇਕਾਬੂ ਹੋ ਖੜੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਬਜ਼ੁਰਗ ਔਰਤ ਦੀ ਮੌਕੇ ’ਤੇ ਮੋਤ ਹੋ ਗਈ ਜਦ ਤਿੰਨ ਗੰਭੀਰ ਜ਼ਖਮੀ ਹੋ ਗਏ।

ਜ਼ਖਮੀ ਗੁਰਮੇਜ਼ ਕੌਰ ਤੇ ਸਤਵੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਗੁਰਦਾਸਪੁਰ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਦਾ ਗਿਆ ਜਿੱਥੇ ਡਾਕਟਰੀ ਟੀਮ ਨੇ ਗੁਰਮੇਜ ਕੌਰ ਨੂੰ ਮਿ੍ਰਤਕ ਘੋਸ਼ਿਤ ਕੀਤਾ। ਬਾਕੀ ਹਰਭਜਨ ਸਿੰਘ ਤੇ ਸਰਬਜੀਤ ਕੌਰ ਨੂੰ ਐਬੂਲੈਂਸ ਰਾਹੀ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ