ਬਟਾਲਾ ਦੇ ਛੀਨਾ ਹਸਪਤਾਲ ਦੇ ਬਾਹਰ ਚੱਲੀ ਗੋਲੀ
ਬਟਾਲਾ, 9 ਜੂਨ (ਸਤਿੰਦਰ ਸਿੰਘ)- ਬਟਾਲਾ ਦੇ ਜਲੰਧਰ ਰੋਡ ਨਜ਼ਦੀਕ ਪੈਂਦੇ ਐਚ.ਏ.ਐਸ. ਛੀਨਾ ਹਸਪਤਾਲ ਦੇ ਬਾਹਰ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਦੋ ਨੌਜਵਾਨ ਹਸਪਤਾਲ ਦੇ ਬਾਹਰ ਚਾਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਜਿਸਦੇ ਕਾਰਣ ਹਸਪਤਾਲ ਦੇ ਬਾਹਰ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਹਸਪਤਾਲ ਵਿਚ ਕੰਮ ਕਰਦੀ ਲੜਕੀ ਸ਼ੀਸ਼ੇ ਦੇ ਟੁਕੜੇ ਵੱਜਣ ਕਾਰਨ ਜ਼ਖਮੀ ਹੋ ਗਈ।
;
;
;
;
;
;
;
;