ਰਾਜਸਥਾਨ ਨੇ ਪਲੇਆਫ਼ 'ਚ ਬਣਾਈ ਜਗ੍ਹਾ
ਮੁੰਬਈ, 24 ਮਈ (ਪੀ.ਟੀ.ਆਈ.)-ਆਈ.ਪੀ.ਐਲ. ਦੇ 69ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਪੱਕੀ ਕੀਤੀ | ਇਸਦੇ ਨਾਲ ਹੀ ਪੰਜਾਬ ਪਲੇਆਫ਼ ਦੀ ਦੌੜ ਚੋਂ ਬਾਹਰ ਹੋ ਗਿਆ | ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ 8 ਵਿਕਟਾਂ 'ਤੇ 205 ਦÏੜਾਂ ਬਣਾਈਆਂ | ਰਾਜਸਥਾਨ ਨੇ 33 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ | ਵਿਲ ਜੈਕਸ ਨੇ 27 ਦÏੜਾਂ ਤੇ ਵੈਭਵ ਸੂਰਿਆਵੰਸ਼ੀ ਨੇ 4 ਦੌੜਾਂ ਤੇ ਕਪਤਾਨ ਰਿਆਨ ਪਰਾਗ 14 ਦÏੜਾਂ ਬਣਾ ਕੇ ਆਊਟ ਹੋਏ | ਉੱਥੋਂ ਦਾਸੁਨ ਸ਼ਨਾਕਾ (29) ਤੇ ਧਰੁਵ ਜੁਰੇਲ (38) ਨੇ ਚੌਥੀ ਵਿਕਟ ਲਈ 45 ਦÏੜਾਂ ਜੋੜੀਆਂ | ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਫਿਰ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਰਾਜਸਥਾਨ ਨੂੰ ਚੰਗੇ ਸਕੋਰ ਤੱਕ ਪਹੁੰਚਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਆਰਚਰ ਨੇ 15 ਗੇਂਦਾਂ 'ਤੇ 32 ਦÏੜਾਂ ਬਣਾਈਆਂ | 206 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਪਾਵਰਪਲੇ 'ਚ 38 ਦÏੜਾਂ ਦੇ ਸਕੋਰ 'ਤੇ 4 ਵਿਕਟਾਂ ਗੁਆ ਦਿੱਤੀਆਂ | ਜੋਫਰਾ ਆਰਚਰ ਨੇ ਰੋਹਿਤ ਸ਼ਰਮਾ (0 ਦÏੜਾਂ) ਤੇ ਨਮਨ ਧੀਰ (6 ਦÏੜਾਂ) ਨੂੰ ਆਊਟ ਕੀਤਾ | ਰਿਆਨ ਰਿਕਲਟਨ (12 ਦÏੜਾਂ) ਤੇ ਤਿਲਕ ਵਰਮਾ (3 ਦÏੜਾਂ) ਜਲਦ ਹੀ ਆਉਟ ਹੋ ਗਏ | ਉੱਥੋਂ ਸੂਰਿਆਕੁਮਾਰ ਯਾਦਵ ਤੇ ਵਿਲ ਜੈਕਸ ਨੇ ਪੰਜਵੀਂ ਵਿਕਟ ਲਈ 63 ਦÏੜਾਂ ਜੋੜੀਆਂ | ਪਰ ਉਹ ਮੁੰਬਈ ਦੀ ਜਿੱਤ ਯਕੀਨੀ ਬਣਾਉਣ 'ਚ ਅਸਫ਼ਲ ਰਹੇ | ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 175 ਦੌੜਾਂ ਹੀ ਬਣਾ ਸਕੀ |
;
;
;
;
;
;
;
;
;