ਮਹਿਲ ਕਲਾਂ ਵਿਖੇ ਡਿਵਾਈਡਰ ਨਾਲ ਟਕਰਾਈ ਕਾਰ, ਸੜ ਕੇ ਹੋਈ ਸੁਆਹ
ਮਹਿਲ ਕਲਾਂ, 24 ਮਈ (ਅਵਤਾਰ ਸਿੰਘ ਅਣਖੀ)- ਅੱਜ ਸ਼ਾਮ ਪੌਣੇ 8 ਵਜੇ ਦੇ ਕਰੀਬ ਲੁਧਿਆਣਾ ਤੋਂ ਬਰਨਾਲਾ ਜਾ ਰਹੀ ਕਾਰ ਮਹਿਲ ਕਲਾਂ ਵਿਖੇ ਡਿਵਾਈਡਰ ਨਾਲ ਟਕਰਾ ਗਈ। ਤੇਜ਼ ਰਫਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਇਸ ਨੂੰ ਅੱਗ ਲੱਗ ਗਈ। ਇਸ ਵਿਚ ਸਵਾਰ ਦੋ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਦੌਰਾਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਮਹਿਲ ਕਲਾਂ ਪੁਲਿਸ ਵਲੋਂ ਦੋਵੇਂ ਪਾਸੇ ਦੀ ਟ੍ਰੈਫਿਕ ਨੂੰ ਰੋਕ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।
;
;
;
;
;
;
;
;
;