ਬਸ ਦੀ ਲਪੇਟ 'ਚ ਆਉਣ ਕਾਰਨ ਮਜ਼ਦੂਰ ਦੀ ਮੌਤ
ਖਮਾਣੋਂ, 24 ਮਈ (ਮਨਮੋਹਣ ਸਿੰਘ ਕਲੇਰ)- ਅੱਜ ਦੁਪਿਹਰ ਸਮੇਂ ਲੁਧਿਆਣਾਂ ਚੰਡੀਗੜ ਮੁੱਖ ਮਾਰਗ 'ਤੇ ਪਿੰਡ ਜਟਾਣਾ ਉੱਚਾ ਵਿਖੇ ਇਕ ਬਸ ਦੀ ਲਪੇਟ 'ਚ ਆਉਣ ਕਾਰਨ ਪਰਵਾਸੀ ਮਜ਼ਦੂਰ ਦੀ ਘਟਨਾਂ ਸਥਾਨ 'ਤੇ ਮੌਤ ਹੋ ਗਈ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਪੜਤਾਲੀਆ ਅਫ਼ਸਰ ਨਾਜ਼ਰ ਸਿੰਘ ਸਹਾਇਕ ਥਾਣੇਦਾਰ ਥਾਣਾ ਖਮਾਣੋਂ ਨੇ ਦੱਸਿਆ ਕਿ ਮ੍ਰਿਤਕ ਦੀਪਕ ਕੁਮਾਰ ਉਮਰ 45 ਸਾਲ ਜਟਾਣਾ ਉੱਚਾ ਵਿਖੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ।
ਜਿਹੜਾ ਕਿ ਅੱਜ ਦੁਪਿਹਰ ਕਰੀਬ ਸਵਾ ਗਿਆਰਾ ਵਜੇ ਸੜਕ ਪਾਰ ਕਰਦੇ ਹੋਏ ਫਿਰੋਜ਼ਪੁਰ ਤੋਂ ਚੰਡੀਗੜ ਸਰਕਾਰੀ ਪਨਬੱਸ ਦੀ ਲਪੇਟ ਵਿਚ ਆਉਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਸ ਚਾਲਕ ਘਟਨਾਂ ਸਥਾਨ ਤੋ ਫ਼ਰਾਰ ਹੋ ਗਿਆ। ਪੜਤਾਲੀਆ ਅਫ਼ਸਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾ ਦੇ ਬਿਹਾਰ ਸੂਬੇ ਤੋਂ ਇਥੇ ਪਹੁੰਚਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਖਮਾਣੋਂ ਮੋਰਚਰੀ 'ਚ ਰੱਖਵਾ ਦਿੱਤਾ ਹੈ ਅਤੇ ਬੱਸ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ।
;
;
;
;
;
;
;
;
;