ਹਲਕਾ ਭੁਲੱਥ 'ਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 19 ਜ਼ੋਨਾਂ 'ਚ ਪੈਣਗੀਆਂ ਵੋਟਾਂ
ਭੁਲੱਥ (ਕਪੂਰਥਲਾ), 7 ਦਸੰਬਰ (ਮੇਹਰ ਚੰਦ ਸਿੱਧੂ) - ਹਲਕਾ ਭੁਲੱਥ ਦੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ 31 ਉਮੀਦਵਾਰਾਂ ਵਲੋਂ ਫਾਈਲਾਂ ਵਾਪਸ ਲੈਣ ਉਪਰੰਤ ਆਮ ਆਦਮੀ ਪਾਰਟੀ 3 ਬਲਾਕ ਸੰਮਤੀ ਜ਼ੋਨਾ 'ਤੇ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੀ ਹੈ, ਜਦਕਿ 19 ਬਲਾਕ ਸੰਮਤੀ ਜ਼ੋਨਾਂ ਵਿਚ ਵੋਟਾਂ ਪੈਣਗੀਆਂ, ਜਿੱਥੇ 47 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ।
ਰਿਟਰਨਿੰਗ ਅਫ਼ਸਰ ਭੁਲੱਥ ਰਜਿੰਦਰ ਸਿੰਘ ਐੱਸ ਡੀ.ਓ. ਪੀ. ਡਬਲਯੂ.ਡੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕਾ ਭੁਲੱਥ ਵਿਚ 22 ਬਲਾਕ ਸੰਮਤੀ ਜ਼ੋਨ ਹਨ, ਜਿਥੇ ਚੋਣ ਲੜਨ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਸਨ। ਪੜਤਾਲ ਦੌਰਾਨ 8 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ । ਇਸ ਤੋਂ ਬਾਅਦ 81 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਸਨ । ਰਿਟਰਨਿੰਗ ਅਫ਼ਸਰ ਭੁਲੱਥ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਦਿਨ 31 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਹਲਕਾ ਭੁਲੱਥ ਦੇ 22 ਬਲਾਕ ਸੰਮਤੀ ਜ਼ੋਨਾਂ ਵਿਚ 50 ਉਮੀਦਵਾਰ ਰਹਿ ਗਏ ਸਨ, ਜਦਕਿ 22 ਜ਼ੋਨਾਂ ਵਿਚੋਂ ਤਿੰਨ ਜ਼ੋਨ ਅਜਿਹੇ ਹਨ, ਜਿਨ੍ਹਾਂ ਵਿਚੋਂ ਜ਼ੋਨ ਨੰਬਰ 17 ਲੱਖਣ-ਕੇ-ਪੱਡਾ, ਜ਼ੋਨ ਨੰਬਰ 18 ਚੱਕੋਕੀ ਤੇ ਜ਼ੋਨ ਨੰਬਰ 21 ਪੱਡਾ ਬੇਟ ਵਿਖੇ ਇਕ -ਇਕ ਉਮੀਦਵਾਰ ਹੀ ਰਹਿ ਗਿਆ ਹੈ। ਇਸ ਤੋਂ ਬਾਅਦ 19 ਜ਼ੋਨਾਂ ਵਿਚ 47 ਉਮੀਦਵਾਰ ਹਨ, ਜਿਥੇ ਬਲਾਕ ਸੰਮਤੀ ਮੈਂਬਰ ਲਈ ਚੋਣ ਹੋਵੇਗੀ।
;
;
;
;
;
;
;
;