JALANDHAR WEATHER

ਸਬ ਜੂਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਲੜਕਿਆਂ ਨੇ ਰਚਿਆ ਇਤਿਹਾਸ

 ਭੁਵਨੇਸ਼ਵਰ, 7 ਦਸੰਬਰ - ਭੁਵਨੇਸ਼ਵਰ ਵਿਖੇ ਹਈ ਸਬ ਜੂਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-17 ਕੈਟੇਗਰੀ ਵਿਚ ਪੰਜਾਬ ਦੇ 2 ਲੜਕਿਆਂ ਨੇ ਇਤਿਹਾਸ ਰਚਿਆ ਹੈ। ਦੱਖਣੀ ਰਾਜਾਂ ਦੇ ਦਬਦਬੇ ਨੂੰ ਤੋੜਦੇ ਹੋਏ ਦੋਵੇਂ ਲੜਕਿਆਂ ਨੇ ਚੈਂਪੀਨਸ਼ਿਪ ਵਿਚ ਪਹਿਲੀਆਂ 2 ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਨਾਭਾ ਦੇ ਜਗਸ਼ੇਰ ਖੰਗੂੜਾ ਨੇ ਜਲੰਧਰ ਦੇ ਵਿਰਾਜ ਸ਼ਰਮਾ ਨੂੰ 21-12, 21-16 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਇਸ ਤਰਾਂ ਸੋਨ ਤਗਮਾ ਅਤੇ ਚਾਂਦੀ ਦਾ ਤਗਮਾ ਪੰਜਾਬ ਦੀ ਝੋਲੀ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੀ ਜ਼ੋਰਾਵਰ ਸਿੰਘ ਨੇ ਡਬਲਜ਼ ਅਤੇ ਮਿਕਸਡ ਡਬਲਜ਼ ਵਿਚ 2 ਕਾਂਸੀ ਦੇ ਤਗਮੇ ਜਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ