ਏਅਰ ਇੰਡੀਆ ਦੇ 2 ਪਾਇਲਟਾਂ ਨੇ ਲਾਇਸੈਂਸ ਨਾ ਹੋਣ ਦੇ ਬਾਵਜੂਦ ਉਡਾਏ ਜਹਾਜ਼
ਨਵੀਂ ਦਿੱਲੀ , 2 ਨਵੰਬਰ - 5 ਮਹੀਨੇ ਪਹਿਲਾਂ ਰੈਗੂਲੇਟਰ ਦੁਆਰਾ ਝਿੜਕਣ ਦੇ ਬਾਵਜੂਦ, ਏਅਰ ਇੰਡੀਆ ਵਿਚ ਸ਼ਡਿਊਲਿੰਗ ਅਤੇ ਰੋਸਟਰਿੰਗ ਦੀਆਂ ਖਾਮੀਆਂ ਬਰਕਰਾਰ ਹਨ। ਤਾਜ਼ਾ ਘਟਨਾ ਵਿਚ ਇਕ ਸਹਿ-ਪਾਇਲਟ ਅਤੇ ਇਕ ਸੀਨੀਅਰ ਕੈਪਟਨ ਨੂੰ ਉਡਾਣ ਡਿਊਟੀਆਂ ਤੋਂ ਹਟਾ ਦਿੱਤਾ ਗਿਆ ਹੈ ਜਦੋਂ ਏਅਰਲਾਈਨ ਨੂੰ ਪਤਾ ਲੱਗਾ ਕਿ ਉਨ੍ਹਾਂ ਵਿਚੋਂ ਹਰੇਕ ਨੇ ਪਿਛਲੇ ਮਹੀਨੇ ਇਕ-ਇਕ ਉਡਾਣ ਚਲਾਈ ਸੀ।
ਇਕ ਮਾਮਲੇ ਵਿਚ ਅੰਗਰੇਜ਼ੀ ਭਾਸ਼ਾ ਮੁਹਾਰਤ ਲਾਇਸੈਂਸ ਦੀ ਮਿਆਦ ਖ਼ਤਮ ਹੋ ਗਈ ਸੀ, ਜਦੋਂ ਕਿ ਦੂਜੇ ਵਿਚ ਇਕ ਸਹਿ-ਪਾਇਲਟ ਨੇ ਦੋ-ਸਾਲਾ ਪਾਇਲਟ ਮੁਹਾਰਤ ਜਾਂਚ ਇੰਸਟਰੂਮੈਂਟ ਰੇਟਿੰਗ ਟੈਸਟ ਪਾਸ ਨਹੀਂ ਕੀਤਾ ਸੀ। ਡੀ.ਜੀ.ਸੀ.ਏ. ਹੁਣ ਇਨ੍ਹਾਂ ਖਾਮੀਆਂ ਦੀ ਜਾਂਚ ਕਰ ਰਿਹਾ ਹੈ ਅਤੇ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ।
;
;
;
;
;
;
;
;