JALANDHAR WEATHER

ਪਿੰਡ ਵਜੀਦਕੇ ਕਲਾਂ ਅਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਰਾਜ ਚੋਣ ਕਮਿਸ਼ਨ ਵਲੋਂ 27 ਜੁਲਾਈ ਨੂੰ ਰਾਜ ਭਰ ਦੀਆਂ ਖਾਲੀ ਪਈਆਂ ਸਰਪੰਚਾਂ ਅਤੇ ਪੰਚਾਂ ਦੀਆਂ ਆਸਾਮੀਆਂ ਉੱਪਰ ਕਰਵਾਈ ਜਾ ਰਹੀ ਚੋਣ ਤਹਿਤ ਮਹਿਲ ਕਲਾਂ ਬਲਾਕ ਦੇ ਪਿੰਡ ਵਜੀਦਕੇ ਕਲਾਂ ਦੇ ਵਾਰਡ 5, ਪਿੰਡ ਕੁਤਬਾ ਦੇ ਵਾਰਡ 4 ਤੋਂ ਭਰੇ ਗਏ ਪੰਚ ਲਈ 2 ਨਾਮਜ਼ਦਗੀ ਪੱਤਰ ਅੱਜ ਠੀਕ ਪਾਏ ਜਾਣ ਤੋਂ ਬਾਅਦ, ਦੋਵੇਂ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਵਲੋਂ ਕਾਗ਼ਜ਼ ਦਾਖ਼ਲ ਨਾ ਕਰਵਾਉਣ 'ਤੇ ਬਿਨਾਂ ਮੁਕਾਬਲੇ, ਸਰਬ ਸੰਮਤੀ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਪਿੰਡ ਵਜੀਦਕੇ ਕਲਾਂ ਵਾਰਡ 5 ਤੋਂ ਸੁਖਬੀਰ ਸਿੰਘ ਪੁੱਤਰ ਰੂਪ ਸਿੰਘ ਅਤੇ ਕੁਤਬਾ ਦੇ ਵਾਰਡ 4 ਤੋਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੰਚ ਲਈ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਦੀ ਪੜਤਾਲ ਦੌਰਾਨ ਸਾਰੇ ਕਾਗਜ਼ ਸਹੀ ਪਾਏ ਗਏ। ਇਸ ਮੌਕੇ ਸਹਾਇਕ ਰਿਟਰਨਿੰਗ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰ ਵਾਪਸੀ ਦੀ ਆਖ਼ਰੀ ਮਿਆਦ ਤੱਕ ਨਾ ਤਾਂ ਕਿਸੇ ਹੋਰ ਉਮੀਦਵਾਰ ਨੇ ਚੋਣ ਲੜਣ ਲਈ ਕਾਗ਼ਜ਼ ਦਾਖ਼ਲ ਕੀਤੇ ਅਤੇ ਨਾ ਹੀ ਮੌਜੂਦਾ ਉਮੀਦਵਾਰਾਂ ਵਲੋਂ ਉਮੀਦਵਾਰੀ ਵਾਪਸ ਲਈ ਗਈ। ਇਸ ਲਈ ਪਿੰਡ ਵਜੀਦਕੇ ਕਲਾਂ ਦੇ ਵਾਰਡ 5 ਤੋਂ ਸੁਖਬੀਰ ਸਿੰਘ ਅਤੇ ਕੁਤਬਾ ਦੇ ਵਾਰਡ 4 ਤੋਂ ਅਵਤਾਰ ਸਿੰਘ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਬਿਨਾਂ ਕਿਸੇ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ