JALANDHAR WEATHER

ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ

ਮਮਦੋਟ (ਫ਼ਿਰੋਜ਼ਪੁਰ) ,20 ਜੁਲਾਈ (ਸੁਖਦੇਵ ਸਿੰਘ ਸੰਗਮ ) -ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਇਕੱਤਰ ਜਾਣਕਾਰੀ ਅਨੁਸਾਰ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਕਿਸੇ ਗੁਆਂਢੀ ਨੇ ਪੱਠਿਆਂ ਵਿਚ ਮੀਂਹ ਦਾ ਭਰਿਆ ਪਾਣੀ ਕੱਢਣ ਲਈ ਟੋਆ ਪੁੱਟਿਆ ਹੋਇਆ ਸੀ।

ਇਸ ਦੌਰਾਨ ਅੱਜ ਗੁਰਜੀਤ ਸਿੰਘ ਦਾ ਲਗਭਗ 5 ਸਾਲ ਦਾ ਬੱਚਾ ਅਰਮਾਨਪ੍ਰੀਤ ਸਿੰਘ ਖੇਡਦੇ ਹੋਏ ਉਕਤ ਟੋਏ ਵਿਚ ਡਿਗ ਪਿਆ ਜਿਸ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿਚ ਨਾ ਦੇਖ ਕੇ ਮਾਂ ਪਿਓ ਨੇ ਭਾਲ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ਵਿਚੋਂ ਮਿਲਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ